32 passages · ~6 min read
Tap any verse to open it — original, meaning & audio.
ਕਾਗਦ ਕੋਟੁ. ਇਹੁ ਜਗੁ ਹੈ ਬਪੁਰੋ; ਰੰਗਨਿ ਚਿਹਨ ਚਤੁਰਾਈ ॥
This wretched world is a fortress of paper, of color and form and clever tricks.
ਨਾਨੑੀ ਸੀ ਬੂੰਦ. ਪਵਨੁ ਪਤਿ ਖੋਵੈ; ਜਨਮਿ ਮਰੈ ਖਿਨੁ ਤਾੲਂੀ ॥੪॥
A tiny drop of water or a little puff of wind destroys its glory; in an instant, its life is ended. ||4||
ਨਦੀ ਉਪਕੰਠਿ, ਜੈਸੇ ਘਰੁ. ਤਰਵਰੁ; ਸਰਪਨਿ ਘਰੁ. ਘਰ ਮਾਹੀ ॥
It is like a tree-house near the bank of a river, with a serpent's den in that house.
ਉਲਟੀ ਨਦੀ. ਕਹਾਂ ਘਰੁ ਤਰਵਰੁ; ਸਰਪਨਿ ਡਸੈ. ਦੂਜਾ ਮਨ ਮਾਂਹੀ ॥੫॥
When the river overflows, what happens to the tree house? The snake bites, like duality in the mind. ||5||
ਗਾਰੁੜ ਗੁਰ ਗਿਆਨੁ. ਧਿਆਨੁ ਗੁਰ ਬਚਨੀ; ਬਿਖਿਆ ਗੁਰਮਤਿ ਜਾਰੀ ॥
Through the magic spell of the Guru's spiritual wisdom, and meditation on the Word of the Guru's Teachings, vice and …
ਮਨ ਤਨ ਹੇਂਵ ਭਏ ਸਚੁ ਪਾਇਆ; ਹਰਿ ਕੀ ਭਗਤਿ ਨਿਰਾਰੀ ॥੬॥
The mind and body are cooled and soothed and Truth is obtained, through the wondrous and unique devotional worship of…
ਜੇਤੀ ਹੈ. ਤੇਤੀ ਤੁਧੁ ਜਾਚੈ; ਤੂ ਸਰਬ ਜੀਆਂ ਦਇਆਲਾ ॥
All that exists begs of You; You are merciful to all beings.
ਤੁਮੑਰੀ ਸਰਣਿ ਪਰੇ. ਪਤਿ ਰਾਖਹੁ; ਸਾਚੁ ਮਿਲੈ ਗੋਪਾਲਾ ॥੭॥
I seek Your Sanctuary; please save my honor, O Lord of the World, and bless me with Truth. ||7||
ਬਾਧੀ ਧੰਧਿ ਅੰਧ. ਨਹੀ ਸੂਝੈ; ਬਧਿਕ ਕਰਮ ਕਮਾਵੈ ॥
Bound in worldly affairs and entanglements, the blind one does not understand; he acts like a murderous butcher.
ਸਤਿਗੁਰ ਮਿਲੈ. ਤ ਸੂਝਸਿ ਬੂਝਸਿ; ਸਚ ਮਨਿ ਗਿਆਨੁ ਸਮਾਵੈ ॥੮॥
But if he meets with the True Guru, then he comprehends and understands, and his mind is imbued with true spiritual w…
ਨਿਰਗੁਣ ਦੇਹ. ਸਾਚ ਬਿਨੁ ਕਾਚੀ; ਮੈ ਪੂਛਉ ਗੁਰੁ ਅਪਨਾ ॥
Without the Truth, this worthless body is false; I have consulted my Guru on this.
ਨਾਨਕ ਸੋ ਪ੍ਰਭੁ. ਪ੍ਰਭੂ ਦਿਖਾਵੈ; ਬਿਨੁ ਸਾਚੇ. ਜਗੁ ਸੁਪਨਾ ॥੯॥੨॥
O Nanak, that God has revealed God to me; without the Truth, all the world is just a dream. ||9||2||
ਮਲਾਰ ਮਹਲਾ ੧ ॥
Malaar, First Mehl:
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ; ਸਾਰਿੰਗ ਸਬਦਿ ਸੁਹਾਈ ॥੧॥
The rainbird and the fish find peace in water; the deer is pleased by the sound of the bell. ||1||
ਰੈਨਿ ਬਬੀਹਾ ਬੋਲਿਓ; ਮੇਰੀ ਮਾਈ ॥੧॥ ਰਹਾਉ ॥
The rainbird chirps in the night, O my mother. ||1||Pause||
ਪ੍ਰਿਅ ਸਿਉ ਪ੍ਰੀਤਿ, ਨ ਉਲਟੈ ਕਬਹੂ; ਜੋ ਤੈ ਭਾਵੈ ਸਾਈ ॥੨॥
O my Beloved, my love for You shall never end, if it is Your Will. ||2||
ਨੀਦ ਗਈ. ਹਉਮੈ ਤਨਿ ਥਾਕੀ; ਸਚ ਮਤਿ ਰਿਦੈ ਸਮਾਈ ॥੩॥
Sleep is gone, and egotism is exhausted from my body; my heart is permeated with the Teachings of Truth. ||3||
ਰੂਖਂੀ ਬਿਰਖਂੀ, ਊਡਉ ਭੂਖਾ; ਪੀਵਾ ਨਾਮੁ ਸੁਭਾਈ ॥੪॥
Flying among the trees and plants, I remain hungry; lovingly drinking in the Naam, the Name of the Lord, I am satisfi…
ਲੋਚਨ ਤਾਰ ਲਲਤਾ ਬਿਲਲਾਤੀ; ਦਰਸਨ ਪਿਆਸ ਰਜਾਈ ॥੫॥
I stare at You, and my tongue cries out to You; I am so thirsty for the Blessed Vision of Your Darshan. ||5||
ਪ੍ਰਿਅ ਬਿਨੁ. ਸੀਗਾਰੁ ਕਰੀ. ਤੇਤਾ ਤਨੁ ਤਾਪੈ; ਕਾਪਰੁ ਅੰਗਿ. ਨ ਸੁਹਾਈ ॥੬॥
Without my Beloved, the more I decorate myself, the more my body burns; these clothes do not look good on my body. ||6||
ਅਪਨੇ ਪਿਆਰੇ ਬਿਨੁ. ਇਕੁ ਖਿਨੁ ਰਹਿ, ਨ ਸਕਂਉ; ਬਿਨ ਮਿਲੇ ਨਂੀਦ ਨ ਪਾਈ ॥੭॥
Without my Beloved, I cannot survive even for an instant; without meeting Him, I cannot sleep. ||7||
ਪਿਰੁ ਨਜੀਕਿ. ਨ ਬੂਝੈ ਬਪੁੜੀ; ਸਤਿਗੁਰਿ ਦੀਆ ਦਿਖਾਈ ॥੮॥
Her Husband Lord is nearby, but the wretched bride does not know it. The True Guru reveals Him to her. ||8||
ਸਹਜਿ ਮਿਲਿਆ ਤਬ ਹੀ ਸੁਖੁ ਪਾਇਆ; ਤ੍ਰਿਸਨਾ ਸਬਦਿ ਬੁਝਾਈ ॥੯॥
When she meets Him with intuitive ease, she finds peace; the Word of the Shabad quenches the fire of desire. ||9||
ਕਹੁ ਨਾਨਕ. ਤੁਝ ਤੇ ਮਨੁ ਮਾਨਿਆ; ਕੀਮਤਿ ਕਹਨੁ. ਨ ਜਾਈ ॥੧੦॥੩॥
Says Nanak, through You, O Lord, my mind is pleased and appeased; I cannot express Your worth. ||10||3||
ਮਲਾਰ ਮਹਲਾ ੧ ਅਸਟਪਦੀਆ ਘਰੁ ੨ ॥
Malaar, First Mehl, Ashtpadheeyaa, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਖਲੀ ਊਂਡੀ; ਜਲੁ ਭਰ ਨਾਲਿ ॥
The earth bends under the weight of the water,
ਡੂਗਰੁ ਊਚਉ; ਗੜੁ ਪਾਤਾਲਿ ॥
the lofty mountains and the caverns of the underworld.
ਸਾਗਰੁ ਸੀਤਲੁ; ਗੁਰਸਬਦ ਵੀਚਾਰਿ ॥
Contemplating the Word of the Guru's Shabad, the oceans become calm.
ਮਾਰਗੁ ਮੁਕਤਾ; ਹਉਮੈ ਮਾਰਿ ॥੧॥
The path of liberation is found by subduing the ego. ||1||
ਮੈ ਅੰਧੁਲੇ; ਨਾਵੈ ਕੀ ਜੋਤਿ ॥
I am blind; I seek the Light of the Name.
ਨਾਮ ਅਧਾਰਿ; ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
I take the Support of the Naam, the Name of the Lord. I walk on the path of mystery of the Guru's Fear. ||1||Pause||