50 passages · ~6 min read
Tap any verse to open it — original, meaning & audio.
ਸਲੋਕ ਮਃ ੧ ॥
Salok, First Mehl:
ਰਾਤੀ ਕਾਲੁ; ਘਟੈ ਦਿਨਿ ਕਾਲੁ ॥
Through the night the time ticks away; through the day the time ticks away.
ਛਿਜੈ ਕਾਇਆ; ਹੋਇ ਪਰਾਲੁ ॥
The body wears away and turns to straw.
ਵਰਤਣਿ ਵਰਤਿਆ; ਸਰਬ ਜੰਜਾਲੁ ॥
All are involved and entangled in worldly entanglements.
ਭੁਲਿਆ. ਚੁਕਿ ਗਇਆ; ਤਪ ਤਾਲੁ ॥
The mortal has mistakenly renounced the way of service.
ਅੰਧਾ. ਝਖਿ ਝਖਿ ਪਇਆ ਝੇਰਿ ॥
The blind fool is caught in conflict, bothered and bewildered.
ਪਿਛੈ ਰੋਵਹਿ; ਲਿਆਵਹਿ ਫੇਰਿ ॥
Those who weep after someone has died - can they bring him back to life?
ਬਿਨੁ ਬੂਝੇ; ਕਿਛੁ ਸੂਝੈ ਨਾਹੀ ॥
Without realization, nothing can be understood.
ਮੋਇਆ ਰੋਂਹਿ; ਰੋਂਦੇ ਮਰਿ ਜਾਂਹਂੀ ॥
The weepers who weep for the dead shall themselves die as well.
ਨਾਨਕ; ਖਸਮੈ ਏਵੈ ਭਾਵੈ ॥
O Nanak, this is the Will of our Lord and Master.
ਸੇਈ ਮੁਏ; ਜਿਨ ਚਿਤਿ. ਨ ਆਵੈ ॥੧॥
Those who do not remember the Lord, are dead. ||1||
ਮਃ ੧ ॥
First Mehl:
ਮੁਆ ਪਿਆਰੁ. ਪ੍ਰੀਤਿ ਮੁਈ; ਮੁਆ ਵੈਰੁ ਵਾਦੀ ॥
Love dies, and affection dies; hatred and strife die.
ਵੰਨੁ ਗਇਆ. ਰੂਪੁ ਵਿਣਸਿਆ; ਦੁਖੀ ਦੇਹ ਰੁਲੀ ॥
The color fades, and beauty vanishes; the body suffers and collapses.
ਕਿਥਹੁ ਆਇਆ. ਕਹ ਗਇਆ; ਕਿਹੁ ਨ ਸੀਓ, ਕਿਹੁ ਸੀ ॥
Where did he come from? Where is he going? Did he exist or not?
ਮਨਿ ਮੁਖਿ ਗਲਾ ਗੋਈਆ; ਕੀਤਾ ਚਾਉ ਰਲੀ ॥
The self-willed manmukh made empty boasts, indulging in parties and pleasures.
ਨਾਨਕ. ਸਚੇ ਨਾਮ ਬਿਨੁ; ਸਿਰ ਖੁਰ ਪਤਿ ਪਾਟੀ ॥੨॥
O Nanak, without the True Name, his honor is torn away, from head to foot. ||2||
ਪਉੜੀ ॥
Pauree:
ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਅੰਤੇ ਹੋਇ ਸਖਾਈ ॥
The Ambrosial Naam, the Name of the Lord, is forever the Giver of peace. It shall be your Help and Support in the end.
ਬਾਝੁ ਗੁਰੂ. ਜਗਤੁ ਬਉਰਾਨਾ; ਨਾਵੈ ਸਾਰ. ਨ ਪਾਈ ॥
Without the Guru, the world is insane. It does not appreciate the worth of the Name.
ਸਤਿਗੁਰੁ ਸੇਵਹਿ ਸੇ ਪਰਵਾਣੁ; ਜਿਨੑ ਜੋਤੀ ਜੋਤਿ ਮਿਲਾਈ ॥
Those who serve the True Guru are accepted and approved. Their light merges into the Light.
ਸੋ ਸਾਹਿਬੁ. ਸੋ ਸੇਵਕੁ ਤੇਹਾ; ਜਿਸੁ ਭਾਣਾ ਮੰਨਿ ਵਸਾਈ ॥
That servant who enshrines the Lord's Will within his mind, becomes just like his Lord and Master.
ਆਪਣੈ ਭਾਣੈ. ਕਹੁ, ਕਿਨਿ ਸੁਖੁ ਪਾਇਆ; ਅੰਧਾ ਅੰਧੁ ਕਮਾਈ ॥
Tell me, who has ever found peace by following his own will? The blind act in blindness.
ਬਿਖਿਆ ਕਦੇ ਹੀ. ਰਜੈ ਨਾਹੀ; ਮੂਰਖ ਭੁਖ. ਨ ਜਾਈ ॥
No one is ever satisfied and fulfilled by evil and corruption. The hunger of the fool is not satisfied.
ਦੂਜੈ ਸਭੁ ਕੋ ਲਗਿ ਵਿਗੁਤਾ. ਬਿਨੁ ਸਤਿਗੁਰ ਬੂਝ. ਨ ਪਾਈ ॥
Attached to duality, all are ruined; without the True Guru, there is no understanding.
ਸਤਿਗੁਰੁ ਸੇਵੇ. ਸੋ ਸੁਖੁ ਪਾਏ; ਜਿਸ ਨੋ ਕਿਰਪਾ ਕਰੇ ਰਜਾਈ ॥੨੦॥
Those who serve the True Guru find peace; they are blessed with Grace by the Will of the Lord. ||20||
ਸਰਮੁ ਧਰਮੁ ਦੁਇ ਨਾਨਕਾ; ਜੇ ਧਨੁ ਪਲੈ ਪਾਇ ॥
Modesty and righteousness both, O Nanak, are qualities of those who are blessed with true wealth.
ਸੋ ਧਨੁ ਮਿਤ੍ਰੁ. ਨ ਕਾਂਢੀਐ; ਜਿਤੁ ਸਿਰਿ ਚੋਟਾਂ ਖਾਇ ॥
Do not refer to that wealth as your friend, which leads you to get your head beaten.
ਜਿਨ ਕੈ ਪਲੈ ਧਨੁ ਵਸੈ; ਤਿਨ ਕਾ ਨਾਉ ਫਕੀਰ ॥
Those who possess only this worldly wealth are known as paupers.
ਜਿਨੑ ਕੈ ਹਿਰਦੈ. ਤੂ ਵਸਹਿ; ਤੇ ਨਰ ਗੁਣੀ ਗਹੀਰ ॥੧॥
But those, within whose hearts You dwell, O Lord - those people are oceans of virtue. ||1||
ਦੁਖੀ ਦੁਨੀ ਸਹੇੜੀਐ; ਜਾਇ ਤ ਲਗਹਿ ਦੁਖ ॥
Worldly possessions are obtained by pain and suffering; when they are gone, they leave pain and suffering.
ਨਾਨਕ ਸਚੇ ਨਾਮ ਬਿਨੁ; ਕਿਸੈ. ਨ ਲਥੀ ਭੁਖ ॥
O Nanak, without the True Name, hunger is never satisfied.
ਰੂਪੀ ਭੁਖ. ਨ ਉਤਰੈ; ਜਾਂ ਦੇਖਾਂ ਤਾਂ ਭੁਖ ॥
Beauty does not satisfy hunger; when the man sees beauty, he hungers even more.
ਜੇਤੇ ਰਸ ਸਰੀਰ ਕੇ; ਤੇਤੇ ਲਗਹਿ ਦੁਖ ॥੨॥
As many as are the pleasures of the body, so many are the pains which afflict it. ||2||
ਅੰਧੀ ਕੰਮੀ ਅੰਧੁ ਮਨੁ; ਮਨਿ ਅੰਧੈ ਤਨੁ ਅੰਧੁ ॥
Acting blindly, the mind becomes blind. The blind mind makes the body blind.
ਚਿਕੜਿ ਲਾਇਐ ਕਿਆ ਥੀਐ; ਜਾਂ ਤੁਟੈ ਪਥਰ ਬੰਧੁ ॥
Why make a dam with mud and plaster? Even a dam made of stones gives way.
ਬੰਧੁ ਤੁਟਾ ਬੇੜੀ ਨਹੀ; ਨਾ ਤੁਲਹਾ. ਨਾ ਹਾਥ ॥
The dam has burst. There is no boat. There is no raft. The water's depth is unfathomable.
ਨਾਨਕ. ਸਚੇ ਨਾਮ ਵਿਣੁ; ਕੇਤੇ ਡੁਬੇ ਸਾਥ ॥੩॥
O Nanak, without the True Name, many multitudes have drowned. ||3||
ਲਖ ਮਣ ਸੁਇਨਾ. ਲਖ ਮਣ ਰੁਪਾ; ਲਖ ਸਾਹਾ ਸਿਰਿ ਸਾਹ ॥
Thousands of pounds of gold, and thousands of pounds of silver; the king over the heads of thousands of kings.
ਲਖ ਲਸਕਰ. ਲਖ ਵਾਜੇ ਨੇਜੇ; ਲਖੀ ਘੋੜੀ ਪਾਤਿਸਾਹ ॥
Thousands of armies, thousands of marching bands and spearmen; the emperor of thousands of horsemen.
ਜਿਥੈ ਸਾਇਰੁ ਲੰਘਣਾ; ਅਗਨਿ ਪਾਣੀ ਅਸਗਾਹ ॥
The unfathomable ocean of fire and water must be crossed.
ਕੰਧੀ ਦਿਸਿ. ਨ ਆਵਈ; ਧਾਹੀ ਪਵੈ ਕਹਾਹ ॥
The other shore cannot be seen; only the roar of pitiful cries can be heard.
ਨਾਨਕ. ਓਥੈ ਜਾਣੀਅਹਿ; ਸਾਹ ਕੇਈ ਪਾਤਿਸਾਹ ॥੪॥
O Nanak, there, it shall be known, whether anyone is a king or an emperor. ||4||
ਇਕਨੑਾ ਗਲੀਂ ਜੰਜੀਰ; ਬੰਦਿ ਰਬਾਣੀਐ ॥
Some have chains around their necks, in bondage to the Lord.
ਬਧੇ ਛੁਟਹਿ. ਸਚਿ; ਸਚੁ ਪਛਾਣੀਐ ॥
They are released from bondage, realizing the True Lord as True.