54 passages · ~6 min read
Tap any verse to open it — original, meaning & audio.
ਸੰਤ ਪ੍ਰਸਾਦਿ; ਪਰਮ ਪਦੁ ਪਾਇਆ ॥੨॥
By the Grace of the Saints, I have obtained the supreme status. ||2||
ਜਨ ਕੀ; ਕੀਨੀ ਆਪਿ ਸਹਾਇ ॥
The Lord is the Help and Support of His humble servant.
ਸੁਖੁ ਪਾਇਆ; ਲਗਿ ਦਾਸਹ ਪਾਇ ॥
I have found peace, falling at the feet of His slaves.
ਆਪੁ ਗਇਆ; ਤਾ ਆਪਹਿ ਭਏ ॥
When selfishness is gone, then one becomes the Lord Himself;
ਕ੍ਰਿਪਾ ਨਿਧਾਨ ਕੀ; ਸਰਨੀ ਪਏ ॥੩॥
seek the Sanctuary of the treasure of mercy. ||3||
ਜੋ ਚਾਹਤ; ਸੋਈ ਜਬ ਪਾਇਆ ॥
When someone finds the One he has desired,
ਤਬ ਢੂੰਢਨ; ਕਹਾ ਕੋ ਜਾਇਆ ॥
then where should he go to look for Him?
ਅਸਥਿਰ ਭਏ; ਬਸੇ ਸੁਖ ਆਸਨ ॥
I have become steady and stable, and I dwell in the seat of peace.
ਗੁਰ ਪ੍ਰਸਾਦਿ; ਨਾਨਕ ਸੁਖ ਬਾਸਨ ॥੪॥੧੧੦॥
By Guru's Grace, Nanak has entered the home of peace. ||4||110||
ਗਉੜੀ ਮਹਲਾ ੫ ॥
Gauree, Fifth Mehl:
ਕੋਟਿ ਮਜਨ; ਕੀਨੋ ਇਸਨਾਨ ॥
The merits of taking millions of ceremonial cleansing baths,
ਲਾਖ ਅਰਬ ਖਰਬ; ਦੀਨੋ ਦਾਨੁ ॥
the giving of hundreds of thousands, billions and trillions in charity
ਜਾ ਮਨਿ ਵਸਿਓ; ਹਰਿ ਕੋ ਨਾਮੁ ॥੧॥
- these are obtained by those whose minds are filled with the Name of the Lord. ||1||
ਸਗਲ ਪਵਿਤ; ਗੁਨ ਗਾਇ ਗੁਪਾਲ ॥
Those who sing the Glories of the Lord of the World are totally pure.
ਪਾਪ ਮਿਟਹਿ; ਸਾਧੂ ਸਰਨਿ ਦਇਆਲ ॥ ਰਹਾਉ ॥
Their sins are erased, in the Sanctuary of the Kind and Holy Saints. ||Pause||
ਬਹੁਤੁ ਉਰਧ ਤਪ; ਸਾਧਨ ਸਾਧੇ ॥
The merits of performing all sorts of austere acts of penance and self-discipline,
ਅਨਿਕ ਲਾਭ; ਮਨੋਰਥ ਲਾਧੇ ॥
earning huge profits and seeing one's desires fulfilled
ਹਰਿ ਹਰਿ ਨਾਮ; ਰਸਨ ਆਰਾਧੇ ॥੨॥
- these are obtained by chanting the Name of the Lord, Har, Har, with the tongue. ||2||
ਸਿੰਮ੍ਰਿਤਿ ਸਾਸਤ; ਬੇਦ ਬਖਾਨੇ ॥
The merits of reciting the Simritees, the Shaastras and the Vedas,
ਜੋਗ ਗਿਆਨ ਸਿਧ; ਸੁਖ ਜਾਨੇ ॥
knowledge of the science of Yoga, spiritual wisdom and the pleasure of miraculous spiritual powers
ਨਾਮੁ ਜਪਤ; ਪ੍ਰਭ ਸਿਉ ਮਨ ਮਾਨੇ ॥੩॥
- these come by surrendering the mind and meditating on the Name of God. ||3||
ਅਗਾਧਿ ਬੋਧਿ; ਹਰਿ ਅਗਮ ਅਪਾਰੇ ॥
The wisdom of the Inaccessible and Infinite Lord is incomprehensible.
ਨਾਮੁ ਜਪਤ; ਨਾਮੁ ਰਿਦੇ ਬੀਚਾਰੇ ॥
Meditating on the Naam, the Name of the Lord, and contemplating the Naam within our hearts,
ਨਾਨਕ ਕਉ; ਪ੍ਰਭ ਕਿਰਪਾ ਧਾਰੇ ॥੪॥੧੧੧॥
O Nanak, God has showered His Mercy upon us. ||4||111||
ਗਉੜੀ ਮਃ ੫ ॥
ਸਿਮਰਿ ਸਿਮਰਿ; ਸਿਮਰਿ ਸੁਖੁ ਪਾਇਆ ॥
Meditating, meditating, meditating in remembrance, I have found peace.
ਚਰਨ ਕਮਲ ਗੁਰ; ਰਿਦੈ ਬਸਾਇਆ ॥੧॥
I have enshrined the Lotus Feet of the Guru within my heart. ||1||
ਗੁਰ ਗੋਬਿੰਦੁ; ਪਾਰਬ੍ਰਹਮੁ ਪੂਰਾ ॥
The Guru, the Lord of the Universe, the Supreme Lord God, is perfect.
ਤਿਸਹਿ ਅਰਾਧਿ; ਮੇਰਾ ਮਨੁ ਧੀਰਾ ॥ ਰਹਾਉ ॥
Worshipping Him, my mind has found a lasting peace. ||Pause||
ਅਨਦਿਨੁ ਜਪਉ; ਗੁਰੂ ਗੁਰ ਨਾਮ ॥
Night and day, I meditate on the Guru, and the Name of the Guru.
ਤਾ ਤੇ; ਸਿਧਿ ਭਏ ਸਗਲ ਕਾਂਮ ॥੨॥
Thus all my works are brought to perfection. ||2||
ਦਰਸਨ ਦੇਖਿ; ਸੀਤਲ ਮਨ ਭਏ ॥
Beholding the Blessed Vision of His Darshan, my mind has become cool and tranquil,
ਜਨਮ ਜਨਮ ਕੇ; ਕਿਲਬਿਖ ਗਏ ॥੩॥
and the sinful mistakes of countless incarnations have been washed away. ||3||
ਕਹੁ ਨਾਨਕ; ਕਹਾ ਭੈ ਭਾਈ ॥
Says Nanak, where is fear now, O Siblings of Destiny?
ਅਪਨੇ ਸੇਵਕ ਕੀ; ਆਪਿ ਪੈਜ ਰਖਾਈ ॥੪॥੧੧੨॥
The Guru Himself has preserved the honor of His servant. ||4||112||
ਅਪਨੇ ਸੇਵਕ ਕਉ; ਆਪਿ ਸਹਾਈ ॥
The Lord Himself is the Help and Support of His servants.
ਨਿਤ ਪ੍ਰਤਿਪਾਰੈ; ਬਾਪ ਜੈਸੇ ਮਾਈ ॥੧॥
He always cherishes them, like their father and mother. ||1||
ਪ੍ਰਭ ਕੀ ਸਰਨਿ; ਉਬਰੈ ਸਭ ਕੋਇ ॥
In God's Sanctuary, everyone is saved.
ਕਰਨ ਕਰਾਵਨ; ਪੂਰਨ ਸਚੁ ਸੋਇ ॥ ਰਹਾਉ ॥
That Perfect True Lord is the Doer, the Cause of causes. ||Pause||
ਅਬ ਮਨਿ ਬਸਿਆ; ਕਰਨੈਹਾਰਾ ॥
My mind now dwells in the Creator Lord.
ਭੈ ਬਿਨਸੇ; ਆਤਮ ਸੁਖ ਸਾਰਾ ॥੨॥
My fears have been dispelled, and my soul has found the most sublime peace. ||2||
ਕਰਿ ਕਿਰਪਾ; ਅਪਨੇ ਜਨ ਰਾਖੇ ॥
The Lord has granted His Grace, and saved His humble servant.
ਜਨਮ ਜਨਮ ਕੇ; ਕਿਲਬਿਖ ਲਾਥੇ ॥੩॥
The sinful mistakes of so many incarnations have been washed away. ||3||
ਕਹਨੁ ਨ ਜਾਇ; ਪ੍ਰਭ ਕੀ ਵਡਿਆਈ ॥
The Greatness of God cannot be described.
ਨਾਨਕ ਦਾਸ; ਸਦਾ ਸਰਨਾਈ ॥੪॥੧੧੩॥
Servant Nanak is forever in His Sanctuary. ||4||113||
ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ॥
Raag Gauree Chaytee, Fifth Mehl, Dho-Padhay:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਮ ਕੋ ਬਲੁ ਪੂਰਨ; ਭਾਈ ॥
The power of the Lord is universal and perfect, O Siblings of Destiny.
ਤਾ ਤੇ ਬ੍ਰਿਥਾ; ਨ ਬਿਆਪੈ ਕਾਈ ॥੧॥ ਰਹਾਉ ॥
So no pain can ever afflict me. ||1||Pause||
ਜੋ ਜੋ ਚਿਤਵੈ; ਦਾਸੁ ਹਰਿ ਮਾਈ ॥
Whatever the Lord's slave wishes, O mother,
ਸੋ ਸੋ ਕਰਤਾ; ਆਪਿ ਕਰਾਈ ॥੧॥
the Creator Himself causes that to be done. ||1||
ਨਿੰਦਕ ਕੀ ਪ੍ਰਭਿ; ਪਤਿ ਗਵਾਈ ॥
God causes the slanderers to lose their honor.
ਨਾਨਕ. ਹਰਿ ਗੁਣ; ਨਿਰਭਉ ਗਾਈ ॥੨॥੧੧੪॥
Nanak sings the Glorious Praises of the Fearless Lord. ||2||114||