31 passages · ~5 min read
Tap any verse to open it — original, meaning & audio.
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ; ਨਾਨਕ. ਰਹਣੁ ਰਜਾਈ ॥੧॥੧॥
He is the King, the King of Kings, the Emperor of Kings! Nanak lives in surrender to His Will. ||1||1||
ਆਸਾ ਮਹਲਾ ੪ ॥
Aasaa, Fourth Mehl:
ਸੋ ਪੁਰਖੁ ਨਿਰੰਜਨੁ. ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥
That Lord is Immaculate; the Lord God is Immaculate. The Lord is Unapproachable, Unfathomable and Incomparable.
ਸਭਿ ਧਿਆਵਹਿ. ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥
All meditate, all meditate on You, O Dear Lord, O True Creator.
ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥
All beings are Yours; You are the Giver of all beings.
ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥
So meditate on the Lord, O Saints; He is the One who takes away all pain.
ਹਰਿ ਆਪੇ ਠਾਕੁਰੁ. ਹਰਿ ਆਪੇ ਸੇਵਕੁ ਜੀ; ਕਿਆ ਨਾਨਕ ਜੰਤ ਵਿਚਾਰਾ ॥੧॥
The Lord Himself is the Master, and He Himself is His own servant. O Nanak, how insignificant are mortal beings! ||1||
ਤੂੰ ਘਟ ਘਟ ਅੰਤਰਿ. ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥
You are totally pervading within each and every heart; O Lord, You are the One Primal Being, All-permeating.
ਇਕਿ ਦਾਤੇ. ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥
Some are givers, and some are beggars; all of this is Your wondrous play!
ਤੂੰ ਆਪੇ ਦਾਤਾ. ਆਪੇ ਭੁਗਤਾ ਜੀ; ਹਉ ਤੁਧੁ ਬਿਨੁ. ਅਵਰੁ ਨ ਜਾਣਾ ॥
You Yourself are the Giver, and You Yourself are the Enjoyer. I know of no other than You.
ਤੂੰ ਪਾਰਬ੍ਰਹਮੁ. ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ ਆਖਿ ਵਖਾਣਾ ॥
You are the Supreme Lord God, Infinite and Eternal; what Glorious Praises of Yours should I speak and chant?
ਜੋ ਸੇਵਹਿ. ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ. ਤਿਨੑ ਕੁਰਬਾਣਾ ॥੨॥
Unto those who serve, unto those who serve You, slave Nanak is a sacrifice. ||2||
ਹਰਿ ਧਿਆਵਹਿ. ਹਰਿ ਧਿਆਵਹਿ ਤੁਧੁ ਜੀ ਸੇ; ਜਨ ਜੁਗ ਮਹਿ ਸੁਖ ਵਾਸੀ ॥
Those who meditate on the Lord, those who meditate on You, O Dear Lord, those humble beings dwell in peace in this wo…
ਸੇ ਮੁਕਤੁ. ਸੇ ਮੁਕਤੁ ਭਏ; ਜਿਨੑ ਹਰਿ ਧਿਆਇਆ ਜੀਉ; ਤਿਨ ਟੂਟੀ ਜਮ ਕੀ ਫਾਸੀ ॥
They are liberated, they are liberated, who meditate on the Lord; the noose of Death is cut away from them.
ਜਿਨ ਨਿਰਭਉ. ਜਿਨੑ ਹਰਿ ਨਿਰਭਉ ਧਿਆਇਆ ਜੀਉ; ਤਿਨ ਕਾ ਭਉ ਸਭੁ ਗਵਾਸੀ ॥
Those who meditate on the Fearless One, on the Fearless Lord, all their fears are dispelled.
ਜਿਨੑ ਸੇਵਿਆ. ਜਿਨੑ ਸੇਵਿਆ ਮੇਰਾ ਹਰਿ ਜੀਉ; ਤੇ ਹਰਿ ਹਰਿ ਰੂਪਿ ਸਮਾਸੀ ॥
Those who have served, those who have served my Dear Lord, are absorbed into the Being of the Lord, Har, Har.
ਸੇ ਧੰਨੁ ਸੇ ਧੰਨੁ. ਜਿਨ ਹਰਿ ਧਿਆਇਆ ਜੀਉ; ਜਨੁ ਨਾਨਕੁ. ਤਿਨ ਬਲਿ ਜਾਸੀ ॥੩॥
Blessed are they, blessed are they, who have meditated on the Dear Lord; slave Nanak is a sacrifice to them. ||3||
ਤੇਰੀ ਭਗਤਿ. ਤੇਰੀ ਭਗਤਿ ਭੰਡਾਰ ਜੀ; ਭਰੇ ਬੇਅੰਤ ਬੇਅੰਤਾ ॥
Devotion to You, devotion to You, is a treasure, overflowing, infinite and endless.
ਤੇਰੇ ਭਗਤ. ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥
Your devotees, Your devotees praise You, O Dear Lord, in many and various ways.
ਤੇਰੀ ਅਨਿਕ. ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ ਜਪਹਿ ਬੇਅੰਤਾ ॥
For You, so many, for You, so very many, O Dear Lord, perform worship and adoration; they practice penance and endles…
ਤੇਰੇ ਅਨੇਕ ਤੇਰੇ ਅਨੇਕ. ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥
For You, many - for You, so very many read the various Simritees and Shaastras; they perform religious rituals and th…
ਸੇ ਭਗਤ. ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
Those devotees, those devotees are good, O servant Nanak, who are pleasing to my Lord God. ||4||
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ. ਅਵਰੁ ਨ ਕੋਈ ॥
You are the Primal Being, the Unrivalled Creator Lord; there is no other as Great as You.
ਤੂੰ ਜੁਗੁ ਜੁਗੁ ਏਕੋ. ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥
You are the One, age after age; forever and ever, You are One and the same. You are the Eternal, Unchanging Creator.
ਤੁਧੁ ਆਪੇ ਭਾਵੈ. ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥
Whatever pleases You comes to pass. Whatever You Yourself do, happens.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥
You Yourself created the entire Universe, and having done so, You Yourself shall destroy it all.
ਜਨੁ ਨਾਨਕੁ. ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੨॥
Servant Nanak sings the Glorious Praises of the Creator, the Knower of all. ||5||2||
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
Raag Aasaa, First Mehl, Chaupadhay, Second House:
ਸੁਣਿ ਵਡਾ; ਆਖੈ ਸਭ ਕੋਈ ॥
Hearing, everyone calls You Great,
ਕੇਵਡੁ ਵਡਾ; ਡੀਠਾ ਹੋਈ ॥
but only one who has seen You, knows just how Great You are.