54 passages · ~6 min read
Tap any verse to open it — original, meaning & audio.
ਸੋ ਬੂਝੈ; ਜਿਸੁ ਆਪਿ ਬੁਝਾਏ ॥
He alone understands, whom the Lord Himself inspires to understand.
ਗੁਰ ਪਰਸਾਦੀ; ਸੇਵ ਕਰਾਏ ॥੧॥
By Guru's Grace, one serves Him. ||1||
ਗਿਆਨ ਰਤਨਿ; ਸਭ ਸੋਝੀ ਹੋਇ ॥
With the jewel of spiritual wisdom, total understanding is obtained.
ਗੁਰ ਪਰਸਾਦਿ. ਅਗਿਆਨੁ ਬਿਨਾਸੈ; ਅਨਦਿਨੁ ਜਾਗੈ, ਵੇਖੈ, ਸਚੁ ਸੋਇ ॥੧॥ ਰਹਾਉ ॥
By Guru's Grace, ignorance is dispelled; one then remains wakeful, night and day, and beholds the True Lord. ||1||Pau…
ਮੋਹੁ ਗੁਮਾਨੁ; ਗੁਰ ਸਬਦਿ ਜਲਾਏ ॥
Through the Word of the Guru's Shabad, attachment and pride are burnt away.
ਪੂਰੇ ਗੁਰ ਤੇ; ਸੋਝੀ ਪਾਏ ॥
From the Perfect Guru, true understanding is obtained.
ਅੰਤਰਿ ਮਹਲੁ; ਗੁਰ ਸਬਦਿ ਪਛਾਣੈ ॥
Through the Word of the Guru's Shabad, one realizes the Lord's Presence within.
ਆਵਣ ਜਾਣੁ ਰਹੈ; ਥਿਰੁ ਨਾਮਿ ਸਮਾਣੇ ॥੨॥
Then, one's coming and going cease, and one becomes stable, absorbed in the Naam, the Name of the Lord. ||2||
ਜੰਮਣੁ ਮਰਣਾ ਹੈ ਸੰਸਾਰੁ ॥
The world is tied to birth and death.
ਮਨਮੁਖੁ ਅਚੇਤੁ; ਮਾਇਆ ਮੋਹੁ ਗੁਬਾਰੁ ॥
The unconscious, self-willed manmukh is enveloped in the darkness of Maya and emotional attachment.
ਪਰ ਨਿੰਦਾ; ਬਹੁ ਕੂੜੁ ਕਮਾਵੈ ॥
He slanders others, and practices utter falsehood.
ਵਿਸਟਾ ਕਾ ਕੀੜਾ; ਵਿਸਟਾ ਮਾਹਿ ਸਮਾਵੈ ॥੩॥
He is a maggot in manure, and into manure he is absorbed. ||3||
ਸਤਸੰਗਤਿ ਮਿਲਿ; ਸਭ ਸੋਝੀ ਪਾਏ ॥
Joining the True Congregation, the Sat Sangat, total understanding is obtained.
ਗੁਰ ਕਾ ਸਬਦੁ; ਹਰਿ ਭਗਤਿ ਦ੍ਰਿੜਾਏ ॥
Through the Word of the Guru's Shabad, devotional love for the Lord is implanted.
ਭਾਣਾ ਮੰਨੇ; ਸਦਾ ਸੁਖੁ ਹੋਇ ॥
One who surrenders to the Lord's Will is peaceful forever.
ਨਾਨਕ; ਸਚਿ ਸਮਾਵੈ ਸੋਇ ॥੪॥੧੦॥੪੯॥
O Nanak, he is absorbed into the True Lord. ||4||10||49||
ਆਸਾ ਮਹਲਾ ੩ ਪੰਚਪਦੇ₂ ॥
Aasaa, Third Mehl, Panch-Padhay:
ਸਬਦਿ ਮਰੈ; ਤਿਸੁ ਸਦਾ ਅਨੰਦ ॥
One who dies in the Word of the Shabad, finds eternal bliss.
ਸਤਿਗੁਰ ਭੇਟੇ; ਗੁਰ ਗੋਬਿੰਦ ॥
He is united with the True Guru, the Guru, the Lord God.
ਨਾ ਫਿਰਿ ਮਰੈ; ਨ ਆਵੈ ਜਾਇ ॥
He does not die any more, and he does not come or go.
ਪੂਰੇ ਗੁਰ ਤੇ; ਸਾਚਿ ਸਮਾਇ ॥੧॥
Through the Perfect Guru, he merges with the True Lord. ||1||
ਜਿਨੑ ਕਉ; ਨਾਮੁ ਲਿਖਿਆ ਧੁਰਿ ਲੇਖੁ ॥
One who has the Naam, the Name of the Lord, written in his pre-ordained destiny,
ਤੇ ਅਨਦਿਨੁ ਨਾਮੁ ਸਦਾ ਧਿਆਵਹਿ; ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
night and day, meditates forever on the Naam; he obtains the wondrous blessing of devotional love from the Perfect Gu…
ਜਿਨੑ ਕਉ; ਹਰਿ ਪ੍ਰਭੁ ਲਏ ਮਿਲਾਇ ॥
Those, whom the Lord God has blended with Himself
ਤਿਨੑ ਕੀ ਗਹਣ ਗਤਿ; ਕਹੀ ਨ ਜਾਇ ॥
their sublime state cannot be described.
ਪੂਰੈ ਸਤਿਗੁਰ; ਦਿਤੀ ਵਡਿਆਈ ॥
The Perfect True Guru has given the Glorious Greatness,
ਊਤਮ ਪਦਵੀ; ਹਰਿ ਨਾਮਿ ਸਮਾਈ ॥੨॥
of the most exalted order, and I am absorbed into the Lord's Name. ||2||
ਜੋ ਕਿਛੁ ਕਰੇ; ਸੁ ਆਪੇ ਆਪਿ ॥
Whatever the Lord does, He does all by Himself.
ਏਕ ਘੜੀ ਮਹਿ; ਥਾਪਿ ਉਥਾਪਿ ॥
In an instant, He establishes, and disestablishes.
ਕਹਿ ਕਹਿ ਕਹਣਾ; ਆਖਿ ਸੁਣਾਏ ॥
By merely speaking, talking, shouting and preaching about the Lord,
ਜੇ ਸਉ ਘਾਲੇ; ਥਾਇ ਨ ਪਾਏ ॥੩॥
Even hundreds of times, the mortal is not approved. ||3||
ਜਿਨੑ ਕੈ ਪੋਤੈ ਪੁੰਨੁ; ਤਿਨੑਾ ਗੁਰੂ ਮਿਲਾਏ ॥
The Guru meets with those, who take virtue as their treasure;
ਸਚੁ ਬਾਣੀ; ਗੁਰੁ ਸਬਦੁ ਸੁਣਾਏ ॥
they listen to the True Word of the Guru's Bani, the Shabad.
ਜਹਾਂ ਸਬਦੁ ਵਸੈ; ਤਹਾਂ ਦੁਖੁ ਜਾਏ ॥
Pain departs, from that place where the Shabad abides.
ਗਿਆਨਿ ਰਤਨਿ; ਸਾਚੈ ਸਹਜਿ ਸਮਾਏ ॥੪॥
By the jewel of spiritual wisdom, one is easily absorbed into the True Lord. ||4||
ਨਾਵੈ ਜੇਵਡੁ; ਹੋਰੁ ਧਨੁ ਨਾਹੀ ਕੋਇ ॥
No other wealth is as great as the Naam.
ਜਿਸ ਨੋ ਬਖਸੇ; ਸਾਚਾ ਸੋਇ ॥
It is bestowed only by the True Lord.
ਪੂਰੈ ਸਬਦਿ ਮੰਨਿ ਵਸਾਏ ॥
Through the Perfect Word of the Shabad, it abides in the mind.
ਨਾਨਕ; ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
O Nanak, imbued with the Naam, peace is obtained. ||5||11||50||
ਆਸਾ ਮਹਲਾ ੩ ॥
Aasaa, Third Mehl:
ਨਿਰਤਿ ਕਰੇ; ਬਹੁ ਵਾਜੇ ਵਜਾਏ ॥
One may dance and play numerous instruments;
ਇਹੁ ਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥
but this mind is blind and deaf, so for whose benefit is this speaking and preaching?
ਅੰਤਰਿ ਲੋਭੁ ਭਰਮੁ ਅਨਲ ਵਾਉ ॥
Deep within is the fire of greed, and the dust-storm of doubt.
ਦੀਵਾ ਬਲੈ; ਨ ਸੋਝੀ ਪਾਇ ॥੧॥
The lamp of knowledge is not burning, and understanding is not obtained. ||1||
ਗੁਰਮੁਖਿ ਭਗਤਿ; ਘਟਿ ਚਾਨਣੁ ਹੋਇ ॥
The Gurmukh has the light of devotional worship within his heart.
ਆਪੁ ਪਛਾਣਿ; ਮਿਲੈ ਪ੍ਰਭੁ ਸੋਇ ॥੧॥ ਰਹਾਉ ॥
Understanding his own self, he meets God. ||1||Pause||
ਗੁਰਮੁਖਿ ਨਿਰਤਿ; ਹਰਿ ਲਾਗੈ ਭਾਉ ॥
The Gurmukh's dance is to embrace love for the Lord;
ਪੂਰੇ ਤਾਲ; ਵਿਚਹੁ ਆਪੁ ਗਵਾਇ ॥
to the beat of the drum, he sheds his ego from within.
ਮੇਰਾ ਪ੍ਰਭੁ ਸਾਚਾ; ਆਪੇ ਜਾਣੁ ॥
My God is True; He Himself is the Knower of all.
ਗੁਰ ਕੈ ਸਬਦਿ; ਅੰਤਰਿ ਬ੍ਰਹਮੁ ਪਛਾਣੁ ॥੨॥
Through the Word of the Guru's Shabad, recognize the Creator Lord within yourself. ||2||
ਗੁਰਮੁਖਿ ਭਗਤਿ; ਅੰਤਰਿ ਪ੍ਰੀਤਿ ਪਿਆਰੁ ॥
The Gurmukh is filled with devotional love for the Beloved Lord.
ਗੁਰ ਕਾ ਸਬਦੁ; ਸਹਜਿ ਵੀਚਾਰੁ ॥
He intuitively reflects upon the Word of the Guru's Shabad.
ਗੁਰਮੁਖਿ ਭਗਤਿ; ਜੁਗਤਿ ਸਚੁ ਸੋਇ ॥
For the Gurmukh, loving devotional worship is the way to the True Lord.
ਪਾਖੰਡਿ ਭਗਤਿ ਨਿਰਤਿ; ਦੁਖੁ ਹੋਇ ॥੩॥
But the dances and the worship of the hypocrites bring only pain. ||3||