48 passages · ~6 min read
Tap any verse to open it — original, meaning & audio.
ਆਸਾ ॥
Aasaa:
ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ ॥
They wear loin cloths, three and a half yards long, and triple-wound sacred threads.
ਗਲੀ ਜਿਨੑਾ ਜਪਮਾਲੀਆ; ਲੋਟੇ ਹਥਿ ਨਿਬਗ ॥
They have rosaries around their necks, and they carry glittering jugs in their hands.
ਓਇ. ਹਰਿ ਕੇ ਸੰਤ, ਨ ਆਖੀਅਹਿ; ਬਾਨਾਰਸਿ ਕੇ ਠਗ ॥੧॥
They are not called Saints of the Lord - they are thugs of Benares. ||1||
ਐਸੇ ਸੰਤ; ਨ ਮੋ ਕਉ ਭਾਵਹਿ ॥
Such 'saints' are not pleasing to me;
ਡਾਲਾ ਸਿਉ; ਪੇਡਾ ਗਟਕਾਵਹਿ ॥੧॥ ਰਹਾਉ ॥
they eat the trees along with the branches. ||1||Pause||
ਬਾਸਨ ਮਾਂਜਿ. ਚਰਾਵਹਿ ਊਪਰਿ; ਕਾਠੀ ਧੋਇ ਜਲਾਵਹਿ ॥
They wash their pots and pans before putting them on the stove, and they wash the wood before lighting it.
ਬਸੁਧਾ ਖੋਦਿ. ਕਰਹਿ ਦੁਇ ਚੂਲੇੑ; ਸਾਰੇ ਮਾਣਸ ਖਾਵਹਿ ॥੨॥
They dig up the earth and make two fireplaces, but they eat the whole person! ||2||
ਓਇ ਪਾਪੀ ਸਦਾ ਫਿਰਹਿ ਅਪਰਾਧੀ; ਮੁਖਹੁ ਅਪਰਸ ਕਹਾਵਹਿ ॥
Those sinners continually wander in evil deeds, while they call themselves touch-nothing saints.
ਸਦਾ ਸਦਾ ਫਿਰਹਿ ਅਭਿਮਾਨੀ; ਸਗਲ ਕੁਟੰਬ ਡੁਬਾਵਹਿ ॥੩॥
They wander around forever and ever in their self-conceit, and all their families are drowned. ||3||
ਜਿਤੁ ਕੋ ਲਾਇਆ ਤਿਤ ਹੀ ਲਾਗਾ; ਤੈਸੇ ਕਰਮ ਕਮਾਵੈ ॥
He is attached to that, to which the Lord has attached him, and he acts accordingly.
ਕਹੁ ਕਬੀਰ. ਜਿਸੁ ਸਤਿਗੁਰੁ ਭੇਟੈ; ਪੁਨਰਪਿ ਜਨਮਿ. ਨ ਆਵੈ ॥੪॥੨॥
Says Kabeer, one who meets the True Guru, is not reincarnated again. ||4||2||
ਬਾਪਿ ਦਿਲਾਸਾ. ਮੇਰੋ ਕੀਨੑਾ ॥
My Father has comforted me. He has given me a cozy bed,
ਸੇਜ ਸੁਖਾਲੀ; ਮੁਖਿ ਅੰਮ੍ਰਿਤੁ ਦੀਨੑਾ ॥
And placed His Ambrosial Nectar in my mouth.
ਤਿਸੁ ਬਾਪ ਕਉ; ਕਿਉ ਮਨਹੁ ਵਿਸਾਰੀ ॥
How could I forget that Father from my mind?
ਆਗੈ ਗਇਆ; ਨ ਬਾਜੀ ਹਾਰੀ ॥੧॥
When I go to the world hereafter, I shall not lose the game. ||1||
ਮੁਈ ਮੇਰੀ ਮਾਈ; ਹਉ ਖਰਾ ਸੁਖਾਲਾ ॥
Maya is dead, O mother, and I am very happy.
ਪਹਿਰਉ ਨਹੀ ਦਗਲੀ; ਲਗੈ ਨ ਪਾਲਾ ॥੧॥ ਰਹਾਉ ॥
I do not wear the patched coat, nor do I feel the chill. ||1||Pause||
ਬਲਿ ਤਿਸੁ ਬਾਪੈ; ਜਿਨਿ ਹਉ ਜਾਇਆ ॥
I am a sacrifice to my Father, who gave me life.
ਪੰਚਾ ਤੇ; ਮੇਰਾ ਸੰਗੁ ਚੁਕਾਇਆ ॥
He put an end to my association with the five deadly sins.
ਪੰਚ ਮਾਰਿ; ਪਾਵਾ ਤਲਿ ਦੀਨੇ ॥
I have conquered those five demons, and trampled them underfoot.
ਹਰਿ ਸਿਮਰਨਿ; ਮੇਰਾ ਮਨੁ ਤਨੁ ਭੀਨੇ ॥੨॥
Remembering the Lord in meditation, my mind and body are drenched with His Love. ||2||
ਪਿਤਾ ਹਮਾਰੋ; ਵਡ ਗੋਸਾਈ ॥
My Father is the Great Lord of the Universe.
ਤਿਸੁ ਪਿਤਾ ਪਹਿ; ਹਉ ਕਿਉ ਕਰਿ ਜਾਈ ॥
How shall I go to that Father?
ਸਤਿਗੁਰ ਮਿਲੇ; ਤ ਮਾਰਗੁ ਦਿਖਾਇਆ ॥
When I met the True Guru, He showed me the Way.
ਜਗਤ ਪਿਤਾ; ਮੇਰੈ ਮਨਿ ਭਾਇਆ ॥੩॥
The Father of the Universe is pleasing to my mind. ||3||
ਹਉ ਪੂਤੁ ਤੇਰਾ; ਤੂੰ ਬਾਪੁ ਮੇਰਾ ॥
I am Your son, and You are my Father.
ਏਕੈ ਠਾਹਰ; ਦੁਹਾ ਬਸੇਰਾ ॥
We both dwell in the same place.
ਕਹੁ ਕਬੀਰ; ਜਨਿ ਏਕੋ ਬੂਝਿਆ ॥
Says Kabeer, the Lord's humble servant knows only the One.
ਗੁਰ ਪ੍ਰਸਾਦਿ; ਮੈ ਸਭੁ ਕਿਛੁ ਸੂਝਿਆ ॥੪॥੩॥
By Guru's Grace, I have come to know everything. ||4||3||
ਇਕਤੁ ਪਤਰਿ ਭਰਿ ਉਰਕਟ ਕੁਰਕਟ; ਇਕਤੁ ਪਤਰਿ ਭਰਿ ਪਾਨੀ ॥
In one pot, they put a boiled chicken, and in the other pot, they put wine.
ਆਸਿ ਪਾਸਿ ਪੰਚ ਜੋਗੀਆ ਬੈਠੇ; ਬੀਚਿ ਨਕਟ ਦੇ ਰਾਨੀ ॥੧॥
The five Yogis of the Tantric ritual sit there, and in their midst sits the noseless one, the shameless queen. ||1||
ਨਕਟੀ ਕੋ ਠਨਗਨੁ; ਬਾਡਾ ਡੂੰ ॥
The bell of the shameless queen, Maya, rings in both worlds.
ਕਿਨਹਿ ਬਿਬੇਕੀ; ਕਾਟੀ ਤੂੰ ॥੧॥ ਰਹਾਉ ॥
Some rare person of discriminating wisdom has cut off your nose. ||1||Pause||
ਸਗਲ ਮਾਹਿ. ਨਕਟੀ ਕਾ ਵਾਸਾ; ਸਗਲ ਮਾਰਿ. ਅਉਹੇਰੀ ॥
Within all dwells the noseless Maya, who kills all, and destroys them.
ਸਗਲਿਆ ਕੀ ਹਉ ਬਹਿਨ ਭਾਨਜੀ; ਜਿਨਹਿ ਬਰੀ. ਤਿਸੁ ਚੇਰੀ ॥੨॥
She says, "I am the sister, and the daughter of the sister of everyone; I am the hand-maiden of one who marries me." …
ਹਮਰੋ ਭਰਤਾ ਬਡੋ ਬਿਬੇਕੀ; ਆਪੇ ਸੰਤੁ ਕਹਾਵੈ ॥
My Husband is the Great One of discriminating wisdom; He alone is called a Saint.
ਓਹੁ ਹਮਾਰੈ ਮਾਥੈ ਕਾਇਮੁ; ਅਉਰੁ ਹਮਰੈ. ਨਿਕਟਿ ਨ ਆਵੈ ॥੩॥
He stands by me, and no one else comes near me. ||3||
ਨਾਕਹੁ ਕਾਟੀ. ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥
I have cut off her nose, and cut off her ears, and cutting her into bits, I have expelled her.
ਕਹੁ ਕਬੀਰ. ਸੰਤਨ ਕੀ ਬੈਰਨਿ; ਤੀਨਿ ਲੋਕ ਕੀ ਪਿਆਰੀ ॥੪॥੪॥
Says Kabeer, she is the darling of the three worlds, but the enemy of the Saints. ||4||4||
ਜੋਗੀ ਜਤੀ ਤਪੀ ਸੰਨਿਆਸੀ; ਬਹੁ ਤੀਰਥ ਭ੍ਰਮਨਾ ॥
The Yogis, celibates, penitents and Sannyaasees make pilgrimages to all the sacred places.
ਲੁੰਜਿਤ ਮੁੰਜਿਤ ਮੋਨਿ ਜਟਾਧਰ; ਅੰਤਿ ਤਊ ਮਰਨਾ ॥੧॥
The Jains with shaven heads, the silent ones, the beggars with matted hair - in the end, they all shall die. ||1||
ਤਾ ਤੇ ਸੇਵੀਅਲੇ; ਰਾਮਨਾ ॥
Meditate, therefore, on the Lord.
ਰਸਨਾ ਰਾਮ ਨਾਮ ਹਿਤੁ ਜਾ ਕੈ; ਕਹਾ ਕਰੈ ਜਮਨਾ ॥੧॥ ਰਹਾਉ ॥
What can the Messenger of Death do to one whose tongue loves the Name of the Lord? ||1||Pause||
ਆਗਮ ਨਿਰਗਮ ਜੋਤਿਕ ਜਾਨਹਿ; ਬਹੁ ਬਹੁ ਬਿਆਕਰਨਾ ॥
Those who know the Shaastras and the Vedas, astrology and the rules of grammar of many languages;