40 passages · ~6 min read
Tap any verse to open it — original, meaning & audio.
ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ ॥੨॥
those who know Tantras and mantras and all medicines - even they shall die in the end. ||2||
ਰਾਜ ਭੋਗ ਅਰੁ ਛਤ੍ਰ ਸਿੰਘਾਸਨ; ਬਹੁ ਸੁੰਦਰਿ ਰਮਨਾ ॥
Those who enjoy regal power and rule, royal canopies and thrones, many beautiful women,
ਪਾਨ ਕਪੂਰ ਸੁਬਾਸਕ ਚੰਦਨ; ਅੰਤਿ ਤਊ ਮਰਨਾ ॥੩॥
betel nuts, camphor and fragrant sandalwood oil - in the end, they too shall die. ||3||
ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ; ਕਹੂ ਨ ਊਬਰਨਾ ॥
I have searched all the Vedas, Puraanas and Simritees, but none of these can save anyone.
ਕਹੁ ਕਬੀਰ. ਇਉ ਰਾਮਹਿ ਜੰਪਉ; ਮੇਟਿ ਜਨਮ ਮਰਨਾ ॥੪॥੫॥
Says Kabeer, meditate on the Lord, and eliminate birth and death. ||4||5||
ਆਸਾ ॥
Aasaa:
ਫੀਲੁ ਰਬਾਬੀ ਬਲਦੁ ਪਖਾਵਜ; ਕਊਆ ਤਾਲ ਬਜਾਵੈ ॥
The elephant is the guitar player, the ox is the drummer, and the crow plays the cymbals.
ਪਹਿਰਿ ਚੋਲਨਾ ਗਦਹਾ ਨਾਚੈ; ਭੈਸਾ ਭਗਤਿ ਕਰਾਵੈ ॥੧॥
Putting on the skirt, the donkey dances around, and the water buffalo performs devotional worship. ||1||
ਰਾਜਾ ਰਾਮ; ਕਕਰੀਆ ਬਰੇ ਪਕਾਏ ॥
The Lord, the King, has cooked the cakes of ice,
ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
but only the rare man of understanding eats them. ||1||Pause||
ਬੈਠਿ ਸਿੰਘੁ ਘਰਿ ਪਾਨ ਲਗਾਵੈ; ਘੀਸ ਗਲਉਰੇ ਲਿਆਵੈ ॥
Sitting in his den, the lion prepares the betel leaves, and the muskrat brings the betel nuts.
ਘਰਿ ਘਰਿ ਮੁਸਰੀ ਮੰਗਲੁ ਗਾਵਹਿ; ਕਛੂਆ ਸੰਖੁ ਬਜਾਵੈ ॥੨॥
Going from house to house, the mouse sings the songs of joy, and the turtle blows on the conch-shell. ||2||
ਬੰਸ ਕੋ ਪੂਤੁ ਬੀਆਹਨ ਚਲਿਆ; ਸੁਇਨੇ ਮੰਡਪ ਛਾਏ ॥
The son of the sterile woman goes to get married, and the golden canopy is spread out for him.
ਰੂਪ ਕੰਨਿਆ ਸੁੰਦਰਿ ਬੇਧੀ; ਸਸੈ ਸਿੰਘ ਗੁਨ ਗਾਏ ॥੩॥
He marries a beautiful and enticing young woman; the rabbit and the lion sing their praises. ||3||
ਕਹਤ ਕਬੀਰ. ਸੁਨਹੁ ਰੇ ਸੰਤਹੁ; ਕੀਟੀ ਪਰਬਤੁ ਖਾਇਆ ॥
Says Kabeer, listen, O Saints - the ant has eaten the mountain.
ਕਛੂਆ ਕਹੈ, ਅੰਗਾਰ ਭਿ ਲੋਰਉ; ਲੂਕੀ ਸਬਦੁ ਸੁਨਾਇਆ ॥੪॥੬॥
The turtle says, "I need a burning coal, also." Listen to this mystery of the Shabad. ||4||6||
ਬਟੂਆ ਏਕੁ. ਬਹਤਰਿ ਆਧਾਰੀ; ਏਕੋ ਜਿਸਹਿ ਦੁਆਰਾ ॥
The body is a bag with seventy-two chambers, and one opening, the Tenth Gate.
ਨਵੈ ਖੰਡ ਕੀ ਪ੍ਰਿਥਮੀ ਮਾਗੈ; ਸੋ ਜੋਗੀ ਜਗਿ ਸਾਰਾ ॥੧॥
He alone is a real Yogi on this earth, who asks for the primal world of the nine regions. ||1||
ਐਸਾ ਜੋਗੀ; ਨਉ ਨਿਧਿ ਪਾਵੈ ॥
Such a Yogi obtains the nine treasures.
ਤਲ ਕਾ ਬ੍ਰਹਮੁ; ਲੇ ਗਗਨਿ ਚਰਾਵੈ ॥੧॥ ਰਹਾਉ ॥
He lifts his soul up from below, to the skies of the Tenth Gate. ||1||Pause||
ਖਿੰਥਾ ਗਿਆਨ. ਧਿਆਨ ਕਰਿ ਸੂਈ; ਸਬਦੁ ਤਾਗਾ ਮਥਿ ਘਾਲੈ ॥
He makes spiritual wisdom his patched coat, and meditation his needle. He twists the thread of the Word of the Shabad.
ਪੰਚ ਤਤੁ ਕੀ ਕਰਿ ਮਿਰਗਾਣੀ; ਗੁਰ ਕੈ ਮਾਰਗਿ ਚਾਲੈ ॥੨॥
Making the five elements his deer skin to sit on, he walks on the Guru's Path. ||2||
ਦਇਆ ਫਾਹੁਰੀ. ਕਾਇਆ ਕਰਿ ਧੂਈ; ਦ੍ਰਿਸਟਿ ਕੀ ਅਗਨਿ ਜਲਾਵੈ ॥
He makes compassion his shovel, his body the firewood, and he kindles the fire of divine vision.
ਤਿਸ ਕਾ ਭਾਉ. ਲਏ ਰਿਦ ਅੰਤਰਿ; ਚਹੁ ਜੁਗ ਤਾੜੀ ਲਾਵੈ ॥੩॥
He places love within his heart, and he remains in deep meditation throughout the four ages. ||3||
ਸਭ ਜੋਗਤਣ ਰਾਮ ਨਾਮੁ ਹੈ; ਜਿਸ ਕਾ ਪਿੰਡੁ ਪਰਾਨਾ ॥
All Yoga is in the Name of the Lord; the body and the breath of life belong to Him.
ਕਹੁ ਕਬੀਰ. ਜੇ ਕਿਰਪਾ ਧਾਰੈ; ਦੇਇ ਸਚਾ ਨੀਸਾਨਾ ॥੪॥੭॥
Says Kabeer, if God grants His Grace, He bestows the insignia of Truth. ||4||7||
ਹਿੰਦੂ ਤੁਰਕ ਕਹਾ ਤੇ ਆਏ; ਕਿਨਿ ਏਹ ਰਾਹ ਚਲਾਈ ॥
Where have the Hindus and Muslims come from? Who put them on their different paths?
ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ. ਕਿਨਿ ਪਾਈ ॥੧॥
Think of this, and contemplate it within your mind, O men of evil intentions. Who will go to heaven and hell? ||1||
ਕਾਜੀ; ਤੈ ਕਵਨ ਕਤੇਬ ਬਖਾਨੀ ॥
O Qazi, which book have you read?
ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥
Such scholars and students have all died, and none of them have discovered the inner meaning. ||1||Pause||
ਸਕਤਿ ਸਨੇਹੁ ਕਰਿ, ਸੁੰਨਤਿ ਕਰੀਐ; ਮੈ. ਨ ਬਦਉਗਾ ਭਾਈ ॥
Because of the love of woman, circumcision is done; I don't believe in it, O Siblings of Destiny.
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ ॥੨॥
If God wished me to be a Muslim, it would be cut off by itself. ||2||
ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ॥
If circumcision makes one a Muslim, then what about a woman?
ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥੩॥
She is the other half of a man's body, and she does not leave him, so he remains a Hindu. ||3||
ਛਾਡਿ ਕਤੇਬ ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ ॥
Give up your holy books, and remember the Lord, you fool, and stop oppressing others so badly.
ਕਬੀਰੈ ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥੪॥੮॥
Kabeer has grasped hold of the Lord's Support, and the Muslims have utterly failed. ||4||8||
ਜਬ ਲਗੁ. ਤੇਲੁ ਦੀਵੇ ਮੁਖਿ ਬਾਤੀ; ਤਬ ਸੂਝੈ ਸਭੁ ਕੋਈ ॥
As long as the oil and the wick are in the lamp, everything is illuminated.