22 passages · ~4 min read
Tap any verse to open it — original, meaning & audio.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. B…
ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
Raag Goojaree, First Mehl, Chau-Padhay, First House:
ਤੇਰਾ ਨਾਮੁ. ਕਰੀ ਚਨਣਾਠੀਆ; ਜੇ ਮਨੁ. ਉਰਸਾ ਹੋਇ ॥
I would make Your Name the sandalwood, and my mind the stone to rub it on;
ਕਰਣੀ ਕੁੰਗੂ. ਜੇ ਰਲੈ; ਘਟ ਅੰਤਰਿ. ਪੂਜਾ ਹੋਇ ॥੧॥
for saffron, I would offer good deeds; thus, I perform worship and adoration within my heart. ||1||
ਪੂਜਾ ਕੀਚੈ. ਨਾਮੁ ਧਿਆਈਐ; ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
Perform worship and adoration by meditating on the Naam, the Name of the Lord; without the Name, there is no worship …
ਬਾਹਰਿ ਦੇਵ ਪਖਾਲੀਅਹਿ; ਜੇ ਮਨੁ ਧੋਵੈ ਕੋਇ ॥
If one were to wash his heart inwardly, like the stone idol which is washed on the outside,
ਜੂਠਿ ਲਹੈ. ਜੀਉ ਮਾਜੀਐ; ਮੋਖ ਪਇਆਣਾ ਹੋਇ ॥੨॥
his filth would be removed, his soul would be cleansed, and he would be liberated when he departs. ||2||
ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ. ਅੰਮ੍ਰਿਤੁ ਦੇਹਿ ॥
Even beasts have value, as they eat grass and give milk.
ਨਾਮ ਵਿਹੂਣੇ ਆਦਮੀ; ਧ੍ਰਿਗੁ ਜੀਵਣ ਕਰਮ ਕਰੇਹਿ ॥੩॥
Without the Naam, the mortal's life is cursed, as are the actions he performs. ||3||
ਨੇੜਾ ਹੈ. ਦੂਰਿ ਨ ਜਾਣਿਅਹੁ; ਨਿਤ ਸਾਰੇ ਸੰਮੑਾਲੇ ॥
The Lord is hear at hand - do not think that He is far away. He always cherishes us, and remembers us.
ਜੋ ਦੇਵੈ ਸੋ ਖਾਵਣਾ; ਕਹੁ ਨਾਨਕ. ਸਾਚਾ ਹੇ ॥੪॥੧॥
Whatever He gives us, we eat; says Nanak, He is the True Lord. ||4||1||
ਗੂਜਰੀ ਮਹਲਾ ੧ ॥
Goojaree, First Mehl:
ਨਾਭਿ ਕਮਲ ਤੇ. ਬ੍ਰਹਮਾ ਉਪਜੇ; ਬੇਦ ਪੜਹਿ. ਮੁਖਿ ਕੰਠਿ ਸਵਾਰਿ ॥
From the lotus of Vishnu's navel, Brahma was born; He chanted the Vedas with a melodious voice.
ਤਾ ਕੋ ਅੰਤੁ. ਨ ਜਾਈ ਲਖਣਾ; ਆਵਤ ਜਾਤ ਰਹੈ ਗੁਬਾਰਿ ॥੧॥
He could not find the Lord's limits, and he remained in the darkness of coming and going. ||1||
ਪ੍ਰੀਤਮ ਕਿਉ ਬਿਸਰਹਿ; ਮੇਰੇ ਪ੍ਰਾਣ ਅਧਾਰ ॥
Why should I forget my Beloved? He is the support of my very breath of life.
ਜਾ ਕੀ ਭਗਤਿ ਕਰਹਿ ਜਨ ਪੂਰੇ; ਮੁਨਿ ਜਨ ਸੇਵਹਿ. ਗੁਰ ਵੀਚਾਰਿ ॥੧॥ ਰਹਾਉ ॥
The perfect beings perform devotional worship to Him. The silent sages serve Him through the Guru's Teachings. ||1||P…
ਰਵਿ ਸਸਿ ਦੀਪਕ, ਜਾ ਕੇ ਤ੍ਰਿਭਵਣਿ; ਏਕਾ ਜੋਤਿ ਮੁਰਾਰਿ ॥
His lamps are the sun and the moon; the One Light of the Destroyer of ego fills the three worlds.
ਗੁਰਮੁਖਿ ਹੋਇ. ਸੁ ਅਹਿਨਿਸਿ ਨਿਰਮਲੁ; ਮਨਮੁਖਿ ਰੈਣਿ ਅੰਧਾਰਿ ॥੨॥
One who becomes Gurmukh remains immaculately pure, day and night, while the self-willed manmukh is enveloped by the d…
ਸਿਧ ਸਮਾਧਿ ਕਰਹਿ ਨਿਤ ਝਗਰਾ; ਦੁਹੁ ਲੋਚਨ. ਕਿਆ ਹੇਰੈ ॥
The Siddhas in Samaadhi are continually in conflict; what can they see with their two eyes?
ਅੰਤਰਿ ਜੋਤਿ ਸਬਦੁ ਧੁਨਿ ਜਾਗੈ; ਸਤਿਗੁਰੁ ਝਗਰੁ ਨਿਬੇਰੈ ॥੩॥
One who has the Divine Light within his heart, and is awakened to the melody of the Word of the Shabad - the True Gur…
ਸੁਰਿ ਨਰ ਨਾਥ ਬੇਅੰਤ ਅਜੋਨੀ; ਸਾਚੈ ਮਹਲਿ ਅਪਾਰਾ ॥
O Lord of angels and men, infinite and unborn, Your True Mansion is incomparable.
ਨਾਨਕ. ਸਹਜਿ ਮਿਲੇ ਜਗਜੀਵਨ; ਨਦਰਿ ਕਰਹੁ ਨਿਸਤਾਰਾ ॥੪॥੨॥
Nanak merges imperceptibly into the Life of the world; shower Your mercy upon him, and save him. ||4||2||