39 passages · ~6 min read
Tap any verse to open it — original, meaning & audio.
ਮਨਮੁਖ ਮੂਲਹੁ ਭੁਲਾਇਅਨੁ; ਵਿਚਿ ਲਬੁ ਲੋਭੁ ਅਹੰਕਾਰੁ ॥
The self-willed manmukhs have been led astray from the very beginning; within them lurks greed, avarice and ego.
ਝਗੜਾ ਕਰਦਿਆ. ਅਨਦਿਨੁ ਗੁਦਰੈ; ਸਬਦਿ. ਨ ਕਰੈ ਵੀਚਾਰੁ ॥
Their nights and days pass in argument, and they do not reflect upon the Word of the Shabad.
ਸੁਧਿ ਮਤਿ ਕਰਤੈ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥
The Creator has taken away their subtle intellect, and all their speech is corrupt.
ਦਿਤੈ ਕਿਤੈ, ਨ ਸੰਤੋਖੀਅਨਿ; ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥
No matter what they are given, they are not satisfied; within them is desire, and the great darkness of ignorance.
ਨਾਨਕ. ਮਨਮੁਖਾ ਨਾਲਹੁ ਤੁਟੀਆ ਭਲੀ; ਜਿਨਾ ਮਾਇਆ ਮੋਹਿ ਪਿਆਰੁ ॥੧॥
O Nanak, it is right to break with the self-willed manmukhs; to them, the love of Maya is sweet. ||1||
ਮਃ ੩ ॥
Third Mehl:
ਤਿਨੑ ਭਉ ਸੰਸਾ ਕਿਆ ਕਰੇ; ਜਿਨ ਸਤਿਗੁਰੁ ਸਿਰਿ ਕਰਤਾਰੁ ॥
What can fear and doubt do to those, who have given their heads to the Creator, and to the True Guru?
ਧੁਰਿ ਤਿਨ ਕੀ ਪੈਜ ਰਖਦਾ; ਆਪੇ ਰਖਣਹਾਰੁ ॥
He who has preserved honor from the beginning of time, He shall preserve their honor as well.
ਮਿਲਿ ਪ੍ਰੀਤਮ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥
Meeting their Beloved, they find peace; they reflect upon the True Word of the Shabad.
ਨਾਨਕ ਸੁਖਦਾਤਾ ਸੇਵਿਆ; ਆਪੇ ਪਰਖਣਹਾਰੁ ॥੨॥
O Nanak, I serve the Giver of Peace; He Himself is the Assessor. ||2||
ਪਉੜੀ ॥
Pauree:
ਜੀਅ ਜੰਤ ਸਭਿ ਤੇਰਿਆ; ਤੂ ਸਭਨਾ ਰਾਸਿ ॥
All beings are Yours; You are the wealth of all.
ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ. ਤੁਧੁ ਪਾਸਿ ॥
One unto whom You give, obtains everything; there is no one else to rival You.
ਤੂ ਇਕੋ ਦਾਤਾ ਸਭਸ ਦਾ; ਹਰਿ ਪਹਿ ਅਰਦਾਸਿ ॥
You alone are the Great Giver of all; I offer my prayer unto You, Lord.
ਜਿਸ ਦੀ ਤੁਧੁ ਭਾਵੈ, ਤਿਸ ਦੀ ਤੂ ਮੰਨਿ ਲੈਹਿ; ਸੋ ਜਨੁ ਸਾਬਾਸਿ ॥
One with whom You are pleased, is accepted by You; how blessed is such a person!
ਸਭੁ ਤੇਰਾ ਚੋਜੁ ਵਰਤਦਾ; ਦੁਖੁ ਸੁਖੁ ਤੁਧੁ ਪਾਸਿ ॥੨॥
Your wondrous play is pervading everywhere. I place my pain and pleasure before You. ||2||
ਸਲੋਕ ਮਃ ੩ ॥
Salok, Third Mehl:
ਗੁਰਮੁਖਿ ਸਚੈ ਭਾਵਦੇ; ਦਰਿ ਸਚੈ ਸਚਿਆਰ ॥
The Gurmukhs are pleasing to the True Lord; they are judged to be true in the True Court.
ਸਾਜਨ ਮਨਿ ਆਨੰਦੁ ਹੈ; ਗੁਰ ਕਾ ਸਬਦੁ ਵੀਚਾਰ ॥
The minds of such friends are filled with bliss, as they reflect upon the Word of the Guru's Shabad.
ਅੰਤਰਿ ਸਬਦੁ ਵਸਾਇਆ. ਦੁਖੁ ਕਟਿਆ; ਚਾਨਣੁ ਕੀਆ ਕਰਤਾਰਿ ॥
They enshrine the Shabad within their hearts; their pain is dispelled, and the Creator blesses them with the Divine L…
ਨਾਨਕ. ਰਖਣਹਾਰਾ ਰਖਸੀ; ਆਪਣੀ ਕਿਰਪਾ ਧਾਰਿ ॥੧॥
O Nanak, the Savior Lord shall save them, and shower them with His Mercy. ||1||
ਗੁਰ ਕੀ ਸੇਵਾ ਚਾਕਰੀ; ਭੈ ਰਚਿ ਕਾਰ ਕਮਾਇ ॥
Serve the Guru, and wait upon Him; as you work, maintain the Fear of God.
ਜੇਹਾ ਸੇਵੈ ਤੇਹੋ ਹੋਵੈ; ਜੇ ਚਲੈ ਤਿਸੈ ਰਜਾਇ ॥
As you serve Him, you will become like Him, as you walk according to His Will.
ਨਾਨਕ. ਸਭੁ ਕਿਛੁ ਆਪਿ ਹੈ; ਅਵਰੁ ਨ ਦੂਜੀ ਜਾਇ ॥੨॥
O Nanak, He Himself is everything; there is no other place to go. ||2||
ਤੇਰੀ ਵਡਿਆਈ ਤੂਹੈ ਜਾਣਦਾ; ਤੁਧੁ ਜੇਵਡੁ. ਅਵਰੁ ਨ ਕੋਈ ॥
You alone know Your greatness - no one else is as great as You.
ਤੁਧੁ ਜੇਵਡੁ. ਹੋਰੁ ਸਰੀਕੁ ਹੋਵੈ, ਤਾ ਆਖੀਐ; ਤੁਧੁ ਜੇਵਡੁ ਤੂਹੈ ਹੋਈ ॥
If there were some other rival as great as You, then I would speak of him. You alone are as great as You are.
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ; ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
One who serves You obtains peace; who else can compare to You?
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ਤੁਧੁ ਅਗੈ ਮੰਗਣ ਨੋ. ਹਥ ਜੋੜਿ ਖਲੀ ਸਭ ਹੋਈ ॥
You are all-powerful to destroy and create, O Great Giver; with palms pressed together, all stand begging before You.
ਤੁਧੁ ਜੇਵਡੁ ਦਾਤਾਰੁ. ਮੈ ਕੋਈ ਨਦਰਿ ਨ ਆਵਈ; ਤੁਧੁ. ਸਭਸੈ ਨੋ ਦਾਨੁ ਦਿਤਾ; ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
I see none as great as You, O Great Giver; You give in charity to the beings of all the continents, worlds, solar sys…
ਮਨਿ ਪਰਤੀਤਿ. ਨ ਆਈਆ; ਸਹਜਿ. ਨ ਲਗੋ ਭਾਉ ॥
O mind, you have no faith, and you have not embraced love for the Celestial Lord;
ਸਬਦੈ ਸਾਦੁ. ਨ ਪਾਇਓ; ਮਨਹਠਿ ਕਿਆ ਗੁਣ ਗਾਇ ॥
you do not enjoy the sublime taste of the Word of the Shabad - what Praises of the Lord will you stubborn-mindedly sing?
ਨਾਨਕ. ਆਇਆ ਸੋ ਪਰਵਾਣੁ ਹੈ; ਜਿ ਗੁਰਮੁਖਿ ਸਚਿ ਸਮਾਇ ॥੧॥
O Nanak, his coming alone is approved, who, as Gurmukh, merges into the True Lord. ||1||
ਆਪਣਾ ਆਪੁ. ਨ ਪਛਾਣੈ, ਮੂੜਾ; ਅਵਰਾ ਆਖਿ ਦੁਖਾਏ ॥
The fool does not understand his own self; he annoys others with his speech.
ਮੁੰਢੈ ਦੀ ਖਸਲਤਿ. ਨ ਗਈਆ ਅੰਧੇ; ਵਿਛੁੜਿ ਚੋਟਾ ਖਾਏ ॥
His underlying nature does not leave him; separated from the Lord, he suffers cruel blows.
ਸਤਿਗੁਰ ਕੈ ਭੈ ਭੰਨਿ. ਨ ਘੜਿਓ; ਰਹੈ ਅੰਕਿ ਸਮਾਏ ॥
Through the fear of the True Guru, he has not changed and reformed himself, so that he might merge in the lap of God.