39 passages · ~6 min read
Tap any verse to open it — original, meaning & audio.
ਅਨਦਿਨੁ ਸਹਸਾ. ਕਦੇ ਨ ਚੂਕੈ; ਬਿਨੁ ਸਬਦੈ. ਦੁਖੁ ਪਾਏ ॥
Night and day, his doubts never stop; without the Word of the Shabad, he suffers in pain.
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ; ਨਿਤ ਧੰਧਾ ਕਰਤ ਵਿਹਾਏ ॥
Sexual desire, anger and greed are so powerful within him; he passes his life constantly entangled in worldly affairs.
ਚਰਣ ਕਰ ਦੇਖਤ ਸੁਣਿ ਥਕੇ; ਦਿਹ ਮੁਕੇ. ਨੇੜੈ ਆਏ ॥
His feet, hands, eyes and ears are exhausted; his days are numbered, and his death is immanent.
ਸਚਾ ਨਾਮੁ. ਨ ਲਗੋ ਮੀਠਾ; ਜਿਤੁ ਨਾਮਿ ਨਵ ਨਿਧਿ ਪਾਏ ॥
The True Name does not seem sweet to him - the Name by which the nine treasures are obtained.
ਜੀਵਤੁ ਮਰੈ. ਮਰੈ ਫੁਨਿ ਜੀਵੈ; ਤਾਂ ਮੋਖੰਤਰੁ ਪਾਏ ॥
But if he remains dead while yet alive, then by so dying, he truly lives; thus, he attains liberation.
ਧੁਰਿ ਕਰਮੁ. ਨ ਪਾਇਓ ਪਰਾਣੀ; ਵਿਣੁ ਕਰਮਾ ਕਿਆ ਪਾਏ ॥
But if he is not blessed with such pre-ordained karma, then without this karma, what can he obtain?
ਗੁਰ ਕਾ ਸਬਦੁ ਸਮਾਲਿ ਤੂ ਮੂੜੇ; ਗਤਿ ਮਤਿ ਸਬਦੇ ਪਾਏ ॥
Meditate in remembrance on the Word of the Guru's Shabad, you fool; through the Shabad, you shall obtain salvation an…
ਨਾਨਕ. ਸਤਿਗੁਰੁ ਤਦ ਹੀ ਪਾਏ; ਜਾਂ ਵਿਚਹੁ ਆਪੁ ਗਵਾਏ ॥੨॥
O Nanak, he alone finds the True Guru, who eliminates self-conceit from within. ||2||
ਪਉੜੀ ॥
Pauree:
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ. ਕਿਸੈ ਗਲੈ ਦਾ ਲੋੜੀਐ ॥
One whose consciousness is filled with my Lord Master - why should he feel anxious about anything?
ਹਰਿ ਸੁਖਦਾਤਾ ਸਭਨਾ ਗਲਾ ਕਾ, ਤਿਸ ਨੋ ਧਿਆਇਦਿਆ; ਕਿਵ ਨਿਮਖ ਘੜੀ ਮੁਹੁ ਮੋੜੀਐ ॥
The Lord is the Giver of Peace, the Lord of all things; why would we turn our faces away from His meditation, even fo…
ਜਿਨਿ ਹਰਿ ਧਿਆਇਆ, ਤਿਸ ਨੋ ਸਰਬ ਕਲਿਆਣ ਹੋਏ; ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ. ਮੁਹੁ ਜੋੜੀਐ ॥
One who meditates on the Lord obtains all pleasures and comforts; let us go each and every day, to sit in the Saints'…
ਸਭਿ ਦੁਖ ਭੁਖ ਰੋਗ ਗਏ. ਹਰਿ ਸੇਵਕ ਕੇ; ਸਭਿ ਜਨ ਕੇ ਬੰਧਨ ਤੋੜੀਐ ॥
All the pain, hunger, and disease of the Lord's servant are eradicated; the bonds of the humble beings are torn away.
ਹਰਿ ਕਿਰਪਾ ਤੇ. ਹੋਆ ਹਰਿ ਭਗਤੁ; ਹਰਿ ਭਗਤ ਜਨਾ ਕੈ ਮੁਹਿ ਡਿਠੈ; ਜਗਤੁ ਤਰਿਆ ਸਭੁ ਲੋੜੀਐ ॥੪॥
By the Lord's Grace, one becomes the Lord's devotee; beholding the face of the Lord's humble devotee, the whole world…
ਸਲੋਕ ਮਃ ੩ ॥
Salok, Third Mehl:
ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਸੁਆਉ. ਨ ਪਾਇਆ ॥
Let that tongue, which has not tasted the Name of the Lord, be burnt.
ਨਾਨਕ. ਰਸਨਾ ਸਬਦਿ ਰਸਾਇ; ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
O Nanak, one whose mind is filled with the Name of the Lord, Har, Har - his tongue savors the Word of the Shabad. ||1||
ਮਃ ੩ ॥
Third Mehl:
ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਨਾਉ ਵਿਸਾਰਿਆ ॥
Let that tongue, which has forgotten the Name of the Lord, be burnt.
ਨਾਨਕ. ਗੁਰਮੁਖਿ ਰਸਨਾ ਹਰਿ ਜਪੈ; ਹਰਿ ਕੈ ਨਾਇ ਪਿਆਰਿਆ ॥੨॥
O Nanak, the tongue of the Gurmukh chants the Lord's Name, and loves the Name of the Lord. ||2||
ਹਰਿ ਆਪੇ ਠਾਕੁਰੁ ਸੇਵਕੁ ਭਗਤੁ; ਹਰਿ ਆਪੇ ਕਰੇ ਕਰਾਏ ॥
The Lord Himself is the Master, the servant and the devotee; the Lord Himself is the Cause of causes.
ਹਰਿ ਆਪੇ ਵੇਖੈ ਵਿਗਸੈ ਆਪੇ; ਜਿਤੁ ਭਾਵੈ ਤਿਤੁ ਲਾਏ ॥
The Lord Himself beholds, and He Himself rejoices. As He wills, so does He enjoin us.
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ; ਇਕਨਾ ਉਝੜਿ ਪਾਏ ॥
The Lord places some on the Path, and the Lord leads others into the wilderness.
ਹਰਿ ਸਚਾ ਸਾਹਿਬੁ ਸਚੁ ਤਪਾਵਸੁ; ਕਰਿ ਵੇਖੈ ਚਲਤ ਸਬਾਏ ॥
The Lord is the True Master; True is His justice. He arranges and beholds all His plays.
ਗੁਰ ਪਰਸਾਦਿ ਕਹੈ ਜਨੁ ਨਾਨਕੁ; ਹਰਿ ਸਚੇ ਕੇ ਗੁਣ ਗਾਏ ॥੫॥
By Guru's Grace, servant Nanak speaks and sings the Glorious Praises of the True Lord. ||5||
ਦਰਵੇਸੀ ਕੋ ਜਾਣਸੀ; ਵਿਰਲਾ ਕੋ ਦਰਵੇਸੁ ॥
How rare is the dervish, the Saintly renunciate, who understands renunciation.
ਜੇ ਘਰਿ ਘਰਿ ਹੰਢੈ ਮੰਗਦਾ; ਧਿਗੁ ਜੀਵਣੁ ਧਿਗੁ ਵੇਸੁ ॥
Cursed is the life, and cursed are the clothes, of one who wanders around, begging from door to door.
ਜੇ ਆਸਾ ਅੰਦੇਸਾ ਤਜਿ ਰਹੈ; ਗੁਰਮੁਖਿ ਭਿਖਿਆ ਨਾਉ ॥
But, if he abandons hope and anxiety, and as Gurmukh receives the Name as his charity,
ਤਿਸ ਕੇ ਚਰਨ ਪਖਾਲੀਅਹਿ; ਨਾਨਕ ਹਉ ਬਲਿਹਾਰੈ ਜਾਉ ॥੧॥
then Nanak washes his feet, and is a sacrifice to him. ||1||
ਨਾਨਕ. ਤਰਵਰੁ ਏਕੁ ਫਲੁ; ਦੁਇ ਪੰਖੇਰੂ ਆਹਿ ॥
O Nanak, the tree has one fruit, but two birds are perched upon it.
ਆਵਤ ਜਾਤ. ਨ ਦੀਸਹੀ; ਨਾ ਪਰ ਪੰਖੀ ਤਾਹਿ ॥
They are not seen coming or going; these birds have no wings.
ਬਹੁ ਰੰਗੀ ਰਸ ਭੋਗਿਆ; ਸਬਦਿ ਰਹੈ ਨਿਰਬਾਣੁ ॥
One enjoys so many pleasures, while the other, through the Word of the Shabad, remains in Nirvaanaa.
ਹਰਿ ਰਸਿ ਫਲਿ ਰਾਤੇ ਨਾਨਕਾ; ਕਰਮਿ ਸਚਾ ਨੀਸਾਣੁ ॥੨॥
Imbued with the subtle essence of the fruit of the Lord's Name, O Nanak, the soul bears the True Insignia of God's Gr…
ਆਪੇ ਧਰਤੀ. ਆਪੇ ਹੈ ਰਾਹਕੁ; ਆਪਿ ਜੰਮਾਇ ਪੀਸਾਵੈ ॥
He Himself is the field, and He Himself is the farmer. He Himself grows and grinds the corn.
ਆਪਿ ਪਕਾਵੈ. ਆਪਿ ਭਾਂਡੇ ਦੇਇ ਪਰੋਸੈ; ਆਪੇ ਹੀ ਬਹਿ ਖਾਵੈ ॥
He Himself cooks it, He Himself puts the food in the dishes, and He Himself sits down to eat.