27 passages · ~4 min read
Tap any verse to open it — original, meaning & audio.
ਧਨਾਸਰੀ ਮਹਲਾ ੧ ਘਰੁ ੧ ਚਉਪਦੇ ॥
Dhanaasaree, First Mehl, First House, Chau-Padhay:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. B…
ਜੀਉ ਡਰਤੁ ਹੈ ਆਪਣਾ; ਕੈ ਸਿਉ ਕਰੀ ਪੁਕਾਰ ॥
My soul is afraid; to whom should I complain?
ਦੂਖ ਵਿਸਾਰਣੁ ਸੇਵਿਆ; ਸਦਾ ਸਦਾ ਦਾਤਾਰੁ ॥੧॥
I serve Him, who makes me forget my pains; He is the Giver, forever and ever. ||1||
ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥
My Lord and Master is forever new; He is the Giver, forever and ever. ||1||Pause||
ਅਨਦਿਨੁ ਸਾਹਿਬੁ ਸੇਵੀਐ; ਅੰਤਿ ਛਡਾਏ ਸੋਇ ॥
Night and day, I serve my Lord and Master; He shall save me in the end.
ਸੁਣਿ ਸੁਣਿ ਮੇਰੀ ਕਾਮਣੀ; ਪਾਰਿ ਉਤਾਰਾ ਹੋਇ ॥੨॥
Hearing and listening, O my dear sister, I have crossed over. ||2||
ਦਇਆਲ; ਤੇਰੈ ਨਾਮਿ ਤਰਾ ॥
O Merciful Lord, Your Name carries me across.
ਸਦ ਕੁਰਬਾਣੈ ਜਾਉ ॥੧॥ ਰਹਾਉ ॥
I am forever a sacrifice to You. ||1||Pause||
ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ ॥
In all the world, there is only the One True Lord; there is no other at all.
ਤਾ ਕੀ ਸੇਵਾ ਸੋ ਕਰੇ; ਜਾ ਕਉ ਨਦਰਿ ਕਰੇ ॥੩॥
He alone serves the Lord, upon whom the Lord casts His Glance of Grace. ||3||
ਤੁਧੁ ਬਾਝੁ ਪਿਆਰੇ; ਕੇਵ ਰਹਾ ॥
Without You, O Beloved, how could I even live?
ਸਾ ਵਡਿਆਈ ਦੇਹਿ; ਜਿਤੁ ਨਾਮਿ ਤੇਰੇ ਲਾਗਿ ਰਹਾਂ ॥
Bless me with such greatness, that I may remain attached to Your Name.
ਦੂਜਾ ਨਾਹੀ ਕੋਇ; ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
There is no other, O Beloved, to whom I can go and speak. ||1||Pause||
ਸੇਵੀ ਸਾਹਿਬੁ ਆਪਣਾ; ਅਵਰੁ. ਨ ਜਾਚੰਉ ਕੋਇ ॥
I serve my Lord and Master; I ask for no other.
ਨਾਨਕੁ. ਤਾ ਕਾ ਦਾਸੁ ਹੈ; ਬਿੰਦ ਬਿੰਦ ਚੁਖ ਚੁਖ ਹੋਇ ॥੪॥
Nanak is His slave; moment by moment, bit by bit, he is a sacrifice to Him. ||4||
ਸਾਹਿਬ ਤੇਰੇ ਨਾਮ ਵਿਟਹੁ; ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
O Lord Master, I am a sacrifice to Your Name, moment by moment, bit by bit. ||1||Pause||4||1||
ਧਨਾਸਰੀ ਮਹਲਾ ੧ ॥
Dhanaasaree, First Mehl:
ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ. ਨ ਜਾਣਾ ॥
We are human beings of the briefest moment; we do not know the appointed time of our departure.
ਨਾਨਕੁ ਬਿਨਵੈ. ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ॥੧॥
Prays Nanak, serve the One, to whom our soul and breath of life belong. ||1||
ਅੰਧੇ. ਜੀਵਨਾ ਵੀਚਾਰਿ; ਦੇਖਿ. ਕੇਤੇ ਕੇ ਦਿਨਾ ॥੧॥ ਰਹਾਉ ॥
You are blind - see and consider, how many days your life shall last. ||1||Pause||
ਸਾਸੁ ਮਾਸੁ ਸਭੁ ਜੀਉ ਤੁਮਾਰਾ; ਤੂ. ਮੈ ਖਰਾ ਪਿਆਰਾ ॥
My breath, my flesh and my soul are all Yours, Lord; You are so very dear to me.
ਨਾਨਕੁ ਸਾਇਰੁ. ਏਵ ਕਹਤੁ ਹੈ; ਸਚੇ ਪਰਵਦਗਾਰਾ ॥੨॥
Nanak, the poet, says this, O True Lord Cherisher. ||2||
ਜੇ ਤੂ ਕਿਸੈ. ਨ ਦੇਹੀ, ਮੇਰੇ ਸਾਹਿਬਾ; ਕਿਆ ਕੋ ਕਢੈ ਗਹਣਾ ॥
If you gave nothing, O my Lord and Master, what could anyone pledge to You?
ਨਾਨਕੁ ਬਿਨਵੈ. ਸੋ ਕਿਛੁ ਪਾਈਐ; ਪੁਰਬਿ ਲਿਖੇ ਕਾ ਲਹਣਾ ॥੩॥
Nanak prays, we receive that which we are pre-destined to receive. ||3||
ਨਾਮੁ ਖਸਮ ਕਾ ਚਿਤਿ. ਨ ਕੀਆ; ਕਪਟੀ ਕਪਟੁ ਕਮਾਣਾ ॥
The deceitful person does not remember the Lord's Name; he practices only deceit.
ਜਮ ਦੁਆਰਿ ਜਾ ਪਕੜਿ ਚਲਾਇਆ; ਤਾ ਚਲਦਾ ਪਛੁਤਾਣਾ ॥੪॥
When he is marched in chains to Death's door, then, he regrets his actions. ||4||