40 passages · ~5 min read
Tap any verse to open it — original, meaning & audio.
ਦਿਨ ਤੇ ਪਹਰ. ਪਹਰ ਤੇ ਘਰੀਆਂ; ਆਵ ਘਟੈ ਤਨੁ ਛੀਜੈ ॥
Day by day, hour by hour, life runs its course, and the body withers away.
ਕਾਲੁ ਅਹੇਰੀ ਫਿਰੈ ਬਧਿਕ ਜਿਉ; ਕਹਹੁ ਕਵਨ ਬਿਧਿ ਕੀਜੈ ॥੧॥
Death, like a hunter, a butcher, is on the prowl; tell me, what can we do? ||1||
ਸੋ ਦਿਨੁ; ਆਵਨ ਲਾਗਾ ॥
That day is rapidly approaching.
ਮਾਤ ਪਿਤਾ ਭਾਈ ਸੁਤ ਬਨਿਤਾ; ਕਹਹੁ. ਕੋਊ ਹੈ ਕਾ ਕਾ ॥੧॥ ਰਹਾਉ ॥
Mother, father, siblings, children and spouse - tell me, who belongs to whom? ||1||Pause||
ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ. ਪਸੂ, ਨ ਬੂਝੈ ॥
As long as the light remains in the body, the beast does not understand himself.
ਲਾਲਚ ਕਰੈ ਜੀਵਨ ਪਦ ਕਾਰਨ; ਲੋਚਨ ਕਛੂ, ਨ ਸੂਝੈ ॥੨॥
He acts in greed to maintain his life and status, and sees nothing with his eyes. ||2||
ਕਹਤ ਕਬੀਰ. ਸੁਨਹੁ ਰੇ ਪ੍ਰਾਨੀ; ਛੋਡਹੁ ਮਨ ਕੇ ਭਰਮਾ ॥
Says Kabeer, listen, O mortal: Renounce the doubts of your mind.
ਕੇਵਲ ਨਾਮੁ ਜਪਹੁ ਰੇ ਪ੍ਰਾਨੀ; ਪਰਹੁ ਏਕ ਕੀ ਸਰਨਾਂ ॥੩॥੨॥
Chant only the One Naam, the Name of the Lord, O mortal, and seek the Sanctuary of the One Lord. ||3||2||
ਜੋ ਜਨੁ. ਭਾਉ ਭਗਤਿ ਕਛੁ ਜਾਨੈ; ਤਾ ਕਉ ਅਚਰਜੁ ਕਾਹੋ ॥
That humble being, who knows even a little about loving devotional worship - what surprises are there for him?
ਜਿਉ ਜਲੁ ਜਲ ਮਹਿ ਪੈਸਿ. ਨ ਨਿਕਸੈ; ਤਿਉ ਢੁਰਿ ਮਿਲਿਓ. ਜੁਲਾਹੋ ॥੧॥
Like water, dripping into water, which cannot be separated out again, so is the weaver Kabeer, with softened heart, m…
ਹਰਿ ਕੇ ਲੋਗਾ; ਮੈ ਤਉ ਮਤਿ ਕਾ ਭੋਰਾ ॥
O people of the Lord, I am just a simple-minded fool.
ਜਉ ਤਨੁ ਕਾਸੀ ਤਜਹਿ ਕਬੀਰਾ; ਰਮਈਐ. ਕਹਾ ਨਿਹੋਰਾ ॥੧॥ ਰਹਾਉ ॥
If Kabeer were to leave his body at Benares, and so liberate himself, what obligation would he have to the Lord? ||1|…
ਕਹਤੁ ਕਬੀਰੁ. ਸੁਨਹੁ ਰੇ ਲੋਈ; ਭਰਮਿ. ਨ ਭੂਲਹੁ ਕੋਈ ॥
Says Kabeer, listen, O people - do not be deluded by doubt.
ਕਿਆ ਕਾਸੀ. ਕਿਆ ਊਖਰੁ ਮਗਹਰੁ; ਰਾਮੁ ਰਿਦੈ ਜਉ ਹੋਈ ॥੨॥੩॥
What is the difference between Benares and the barren land of Maghar, if the Lord is within one's heart? ||2||3||
ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥
Mortals may go to the Realm of Indra, or the Realm of Shiva,
ਓਛੇ ਤਪ ਕਰਿ; ਬਾਹੁਰਿ ਐਬੋ ॥੧॥
but because of their hypocrisy and false prayers, they must leave again. ||1||
ਕਿਆ ਮਾਂਗਉ; ਕਿਛੁ ਥਿਰੁ ਨਾਹੀ ॥
What should I ask for? Nothing lasts forever.
ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥
Enshrine the Lord's Name within your mind. ||1||Pause||
ਸੋਭਾ ਰਾਜ; ਬਿਭੈ ਬਡਿਆਈ ॥
Fame and glory, power, wealth and glorious greatness
ਅੰਤਿ. ਨ ਕਾਹੂ ਸੰਗ ਸਹਾਈ ॥੨॥
- none of these will go with you or help you in the end. ||2||
ਪੁਤ੍ਰ ਕਲਤ੍ਰ ਲਛਮੀ ਮਾਇਆ ॥
Children, spouse, wealth and Maya
ਇਨ ਤੇ ਕਹੁ; ਕਵਨੈ ਸੁਖੁ ਪਾਇਆ ॥੩॥
- who has ever obtained peace from these? ||3||
ਕਹਤ ਕਬੀਰ; ਅਵਰ ਨਹੀ ਕਾਮਾ ॥
Says Kabeer, nothing else is of any use.
ਹਮਰੈ ਮਨ; ਧਨ ਰਾਮ ਕੋ ਨਾਮਾ ॥੪॥੪॥
Within my mind is the wealth of the Lord's Name. ||4||4||
ਰਾਮ ਸਿਮਰਿ ਰਾਮ ਸਿਮਰਿ; ਰਾਮ ਸਿਮਰਿ ਭਾਈ ॥
Remember the Lord, remember the Lord, remember the Lord in meditation, O Siblings of Destiny.
ਰਾਮ ਨਾਮ ਸਿਮਰਨ ਬਿਨੁ; ਬੂਡਤੇ ਅਧਿਕਾਈ ॥੧॥ ਰਹਾਉ ॥
Without remembering the Lord's Name in meditation, a great many are drowned. ||1||Pause||
ਬਨਿਤਾ ਸੁਤ ਦੇਹ ਗ੍ਰੇਹ; ਸੰਪਤਿ ਸੁਖਦਾਈ ॥
Your spouse, children, body, house and possessions - you think these will give you peace.
ਇਨੑ ਮੈ ਕਛੁ ਨਾਹਿ. ਤੇਰੋ; ਕਾਲ ਅਵਧ ਆਈ ॥੧॥
But none of these shall be yours, when the time of death comes. ||1||
ਅਜਾਮਲ ਗਜ ਗਨਿਕਾ; ਪਤਿਤ ਕਰਮ ਕੀਨੇ ॥
Ajaamal, the elephant, and the prostitute committed many sins,
ਤੇਊ ਉਤਰਿ ਪਾਰਿ ਪਰੇ; ਰਾਮ ਨਾਮ ਲੀਨੇ ॥੨॥
but still, they crossed over the world-ocean, by chanting the Lord's Name. ||2||
ਸੂਕਰ ਕੂਕਰ ਜੋਨਿ ਭ੍ਰਮੇ; ਤਊ ਲਾਜ. ਨ ਆਈ ॥
You have wandered in reincarnation, as pigs and dogs - did you feel no shame?
ਰਾਮ ਨਾਮ ਛਾਡਿ ਅੰਮ੍ਰਿਤ; ਕਾਹੇ ਬਿਖੁ ਖਾਈ ॥੩॥
Forsaking the Ambrosial Name of the Lord, why do you eat poison? ||3||
ਤਜਿ ਭਰਮ ਕਰਮ ਬਿਧਿ ਨਿਖੇਧ; ਰਾਮ ਨਾਮੁ ਲੇਹੀ ॥
Abandon your doubts about do's and dont's, and take to the Lord's Name.
ਗੁਰ ਪ੍ਰਸਾਦਿ ਜਨ ਕਬੀਰ; ਰਾਮੁ ਕਰਿ ਸਨੇਹੀ ॥੪॥੫॥
By Guru's Grace, O servant Kabeer, love the Lord. ||4||5||
ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ॥
Dhanaasaree, The Word Of Devotee Naam Dayv Jee:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗਹਰੀ ਕਰਿ ਕੈ ਨੀਵ ਖੁਦਾਈ; ਊਪਰਿ ਮੰਡਪ ਛਾਏ ॥
They dig deep foundations, and build lofty palaces.
ਮਾਰਕੰਡੇ ਤੇ ਕੋ ਅਧਿਕਾਈ; ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
Can anyone live longer than Markanda, who passed his days with only a handful of straw upon his head? ||1||
ਹਮਰੋ ਕਰਤਾ. ਰਾਮੁ ਸਨੇਹੀ ॥
The Creator Lord is our only friend.
ਕਾਹੇ ਰੇ ਨਰ. ਗਰਬੁ ਕਰਤ ਹਹੁ; ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
O man, why are you so proud? This body is only temporary - it shall pass away. ||1||Pause||