48 passages · ~6 min read
Tap any verse to open it — original, meaning & audio.
ਗੰਗਾ ਜਮੁਨਾ ਕੇਲ ਕੇਦਾਰਾ ॥
The Ganges, the Jamunaa where Krishna played, Kaydar Naat'h,
ਕਾਸੀ ਕਾਂਤੀ ਪੁਰੀ ਦੁਆਰਾ ॥
Benares, Kanchivaram, Puri, Dwaarkaa,
ਗੰਗਾ ਸਾਗਰੁ ਬੇਣੀ ਸੰਗਮੁ; ਅਠਸਠਿ ਅੰਕਿ ਸਮਾਈ ਹੇ ॥੯॥
Ganga Saagar where the Ganges empties into the ocean, Trivaynee where the three rivers come together, and the sixty-e…
ਆਪੇ; ਸਿਧ ਸਾਧਿਕੁ ਵੀਚਾਰੀ ॥
He Himself is the Siddha, the seeker, in meditative contemplation.
ਆਪੇ; ਰਾਜਨੁ ਪੰਚਾ ਕਾਰੀ ॥
He Himself is the King and the Council.
ਤਖਤਿ ਬਹੈ ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥
God Himself, the wise Judge, sits on the throne; He takes away doubt, duality and fear. ||10||
ਆਪੇ ਕਾਜੀ; ਆਪੇ ਮੁਲਾ ॥
He Himself is the Qazi; He Himself is the Mullah.
ਆਪਿ ਅਭੁਲੁ; ਨ ਕਬਹੂ ਭੁਲਾ ॥
He Himself is infallible; He never makes mistakes.
ਆਪੇ ਮਿਹਰ ਦਇਆਪਤਿ ਦਾਤਾ; ਨਾ ਕਿਸੈ ਕੋ ਬੈਰਾਈ ਹੇ ॥੧੧॥
He Himself is the Giver of Grace, compassion and honor; He is no one's enemy. ||11||
ਜਿਸੁ ਬਖਸੇ; ਤਿਸੁ ਦੇ ਵਡਿਆਈ ॥
Whoever He forgives, He blesses with glorious greatness.
ਸਭਸੈ ਦਾਤਾ; ਤਿਲੁ. ਨ ਤਮਾਈ ॥
He is the Giver of all; He does not have even an iota of greed.
ਭਰਪੁਰਿ ਧਾਰਿ ਰਹਿਆ. ਨਿਹਕੇਵਲੁ; ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
The Immaculate Lord is all pervading, permeating everywhere, both hidden and manifest. ||12||
ਕਿਆ ਸਾਲਾਹੀ; ਅਗਮ ਅਪਾਰੈ ॥
How can I praise the inaccessible, infinite Lord?
ਸਾਚੇ ਸਿਰਜਣਹਾਰ ਮੁਰਾਰੈ ॥
The True Creator Lord is the Enemy of ego.
ਜਿਸ ਨੋ ਨਦਰਿ ਕਰੇ ਤਿਸੁ ਮੇਲੇ; ਮੇਲਿ ਮਿਲੈ ਮੇਲਾਈ ਹੇ ॥੧੩॥
He unites those whom He blesses with His Grace; uniting them in His Union, they are united. ||13||
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
Brahma, Vishnu and Shiva stand at His Door;
ਊਭੇ ਸੇਵਹਿ; ਅਲਖ ਅਪਾਰੈ ॥
they serve the unseen, infinite Lord.
ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ ਗਣਤ. ਨ ਆਵੈ ਕਾਈ ਹੇ ॥੧੪॥
Millions of others can be seen crying at His door; I cannot even estimate their numbers. ||14||
ਸਾਚੀ ਕੀਰਤਿ; ਸਾਚੀ ਬਾਣੀ ॥
True is the Kirtan of His Praise, and True is the Word of His Bani.
ਹੋਰ ਨ ਦੀਸੈ; ਬੇਦ ਪੁਰਾਣੀ ॥
I can see no other in the Vedas and the Puraanas.
ਪੂੰਜੀ ਸਾਚੁ ਸਚੇ ਗੁਣ ਗਾਵਾ; ਮੈ ਧਰ ਹੋਰ. ਨ ਕਾਈ ਹੇ ॥੧੫॥
Truth is my capital; I sing the Glorious Praises of the True Lord. I have no other support at all. ||15||
ਜੁਗੁ ਜੁਗੁ ਸਾਚਾ; ਹੈ ਭੀ ਹੋਸੀ ॥
In each and every age, the True Lord is, and shall always be.
ਕਉਣੁ. ਨ ਮੂਆ; ਕਉਣੁ. ਨ ਮਰਸੀ ॥
Who has not died? Who shall not die?
ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
Nanak the lowly offers this prayer; see Him within your own self, and lovingly focus on the Lord. ||16||2||
ਮਾਰੂ ਮਹਲਾ ੧ ॥
Maaroo, First Mehl:
ਦੂਜੀ ਦੁਰਮਤਿ; ਅੰਨੀ ਬੋਲੀ ॥
In duality and evil-mindedness, the soul-bride is blind and deaf.
ਕਾਮ ਕ੍ਰੋਧ ਕੀ; ਕਚੀ ਚੋਲੀ ॥
She wears the dress of sexual desire and anger.
ਘਰਿ ਵਰੁ ਸਹਜੁ. ਨ ਜਾਣੈ ਛੋਹਰਿ; ਬਿਨੁ ਪਿਰ ਨੀਦ. ਨ ਪਾਈ ਹੇ ॥੧॥
Her Husband Lord is within the home of her own heart, but she does not know Him; without her Husband Lord, she cannot…
ਅੰਤਰਿ ਅਗਨਿ; ਜਲੈ ਭੜਕਾਰੇ ॥
The great fire of desire blazes within her.
ਮਨਮੁਖੁ ਤਕੇ; ਕੁੰਡਾ ਚਾਰੇ ॥
The self-willed manmukh looks around in the four directions.
ਬਿਨੁ ਸਤਿਗੁਰ ਸੇਵੇ. ਕਿਉ ਸੁਖੁ ਪਾਈਐ; ਸਾਚੇ ਹਾਥਿ ਵਡਾਈ ਹੇ ॥੨॥
Without serving the True Guru, how can she find peace? Glorious greatness rests in the hands of the True Lord. ||2||
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥
Eradicating sexual desire, anger and egotism,
ਤਸਕਰ ਪੰਚ; ਸਬਦਿ ਸੰਘਾਰੇ ॥
she destroys the five thieves through the Word of the Shabad.
ਗਿਆਨ ਖੜਗੁ ਲੈ. ਮਨ ਸਿਉ ਲੂਝੈ; ਮਨਸਾ ਮਨਹਿ ਸਮਾਈ ਹੇ ॥੩॥
Taking up the sword of spiritual wisdom, she struggles with her mind, and hope and desire are smoothed over in her mi…
ਮਾ ਕੀ ਰਕਤੁ; ਪਿਤਾ ਬਿਦੁ ਧਾਰਾ ॥
From the union of the mother's egg and the father's sperm,
ਮੂਰਤਿ ਸੂਰਤਿ ਕਰਿ ਆਪਾਰਾ ॥
the form of infinite beauty has been created.
ਜੋਤਿ ਦਾਤਿ ਜੇਤੀ ਸਭ ਤੇਰੀ; ਤੂ ਕਰਤਾ ਸਭ ਠਾਈ ਹੇ ॥੪॥
The blessings of light all come from You; You are the Creator Lord, pervading everywhere. ||4||
ਤੁਝ ਹੀ ਕੀਆ; ਜੰਮਣ ਮਰਣਾ ॥
You have created birth and death.
ਗੁਰ ਤੇ ਸਮਝ ਪੜੀ; ਕਿਆ ਡਰਣਾ ॥
Why should anyone fear, if they come to understand through the Guru?
ਤੂ ਦਇਆਲੁ ਦਇਆ ਕਰਿ ਦੇਖਹਿ; ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
When You, O Merciful Lord, look with Your kindness, then pain and suffering leave the body. ||5||
ਨਿਜ ਘਰਿ ਬੈਸਿ ਰਹੇ; ਭਉ ਖਾਇਆ ॥
One who sits in the home of his own self, eats his own fears.
ਧਾਵਤ ਰਾਖੇ; ਠਾਕਿ ਰਹਾਇਆ ॥
He quiets and holds his wandering mind still.
ਕਮਲ ਬਿਗਾਸ ਹਰੇ ਸਰ ਸੁਭਰ; ਆਤਮ ਰਾਮੁ ਸਖਾਈ ਹੇ ॥੬॥
His heart-lotus blossoms forth in the overflowing green pool, and the Lord of his soul becomes his companion and help…
ਮਰਣੁ ਲਿਖਾਇ; ਮੰਡਲ ਮਹਿ ਆਏ ॥
With their death already ordained, mortals come into this world.
ਕਿਉ ਰਹੀਐ; ਚਲਣਾ ਪਰਥਾਏ ॥
How can they remain here? They have to go to the world beyond.
ਸਚਾ ਅਮਰੁ ਸਚੇ ਅਮਰਾ ਪੁਰਿ; ਸੋ ਸਚੁ ਮਿਲੈ ਵਡਾਈ ਹੇ ॥੭॥
True is the Lord's Command; the true ones dwell in the eternal city. The True Lord blesses them with glorious greatne…
ਆਪਿ ਉਪਾਇਆ. ਜਗਤੁ ਸਬਾਇਆ ॥
He Himself created the whole world.
ਜਿਨਿ ਸਿਰਿਆ; ਤਿਨਿ ਧੰਧੈ ਲਾਇਆ ॥
The One who made it, assigns the tasks to it.