49 passages · ~6 min read
Tap any verse to open it — original, meaning & audio.
ਭਗਤ ਤੇਰੇ ਦਇਆਲ; ਓਨੑਾ ਮਿਹਰ ਪਾਇ ॥
O Merciful Lord, You bless Your devotees with Your Grace.
ਦੂਖੁ ਦਰਦੁ ਵਡ ਰੋਗੁ; ਨ ਪੋਹੇ ਤਿਸੁ ਮਾਇ ॥
Suffering, pain, terrible disease and Maya do not afflict them.
ਭਗਤਾ ਏਹੁ ਅਧਾਰੁ; ਗੁਣ ਗੋਵਿੰਦ ਗਾਇ ॥
This is the Support of the devotees, that they sing the Glorious Praises of the Lord of the Universe.
ਸਦਾ ਸਦਾ ਦਿਨੁ ਰੈਣਿ; ਇਕੋ ਇਕੁ ਧਿਆਇ ॥
Forever and ever, day and night, they meditate on the One and Only Lord.
ਪੀਵਤਿ ਅੰਮ੍ਰਿਤ ਨਾਮੁ ਜਨ; ਨਾਮੇ ਰਹੇ ਅਘਾਇ ॥੧੪॥
Drinking in the Ambrosial Amrit of the Naam, the Name of the Lord, His humble servants remain satisfied with the Naam…
ਸਲੋਕ ਮਃ ੫ ॥
Salok, Fifth Mehl:
ਕੋਟਿ ਬਿਘਨ ਤਿਸੁ ਲਾਗਤੇ; ਜਿਸ ਨੋ ਵਿਸਰੈ ਨਾਉ ॥
Millions of obstacles stand in the way of one who forgets the Name.
ਨਾਨਕ. ਅਨਦਿਨੁ ਬਿਲਪਤੇ; ਜਿਉ ਸੁੰਞੈ ਘਰਿ ਕਾਉ ॥੧॥
O Nanak, night and day, he croaks like a raven in a deserted house. ||1||
ਮਃ ੫ ॥
Fifth Mehl:
ਪਿਰੀ ਮਿਲਾਵਾ ਜਾ ਥੀਐ; ਸਾਈ ਸੁਹਾਵੀ ਰੁਤਿ ॥
Beauteous is that season, when I am united with my Beloved.
ਘੜੀ ਮੁਹਤੁ. ਨਹ ਵੀਸਰੈ; ਨਾਨਕ. ਰਵੀਐ ਨਿਤ ॥੨॥
I do not forget Him for a moment or an instant; O Nanak, I contemplate Him constantly. ||2||
ਪਉੜੀ ॥
Pauree:
ਸੂਰਬੀਰ ਵਰੀਆਮ; ਕਿਨੈ ਨ ਹੋੜੀਐ ॥
Even brave and mighty men cannot withstand the powerful
ਫਉਜ ਸਤਾਣੀ ਹਾਠ; ਪੰਚਾ ਜੋੜੀਐ ॥
And overwhelming army which the five passions have gathered.
ਦਸ ਨਾਰੀ ਅਉਧੂਤ; ਦੇਨਿ ਚਮੋੜੀਐ ॥
The ten organs of sensation attach even detached renunciates to sensory pleasures.
ਜਿਣਿ ਜਿਣਿ ਲੈਨਿੑ ਰਲਾਇ; ਏਹੋ ਏਨਾ ਲੋੜੀਐ ॥
They seek to conquer and overpower them, and so increase their following.
ਤ੍ਰੈ ਗੁਣ ਇਨ ਕੈ ਵਸਿ; ਕਿਨੈ ਨ ਮੋੜੀਐ ॥
The world of the three dispositions is under their influence; no one can stand against them.
ਭਰਮੁ ਕੋਟੁ ਮਾਇਆ ਖਾਈ; ਕਹੁ ਕਿਤੁ ਬਿਧਿ ਤੋੜੀਐ ॥
So tell me - how can the fort of doubt and the moat of Maya be overcome?
ਗੁਰੁ ਪੂਰਾ ਆਰਾਧਿ; ਬਿਖਮ ਦਲੁ ਫੋੜੀਐ ॥
Worshipping the Perfect Guru, this awesome force is subdued.
ਹਉ ਤਿਸੁ ਅਗੈ ਦਿਨੁ ਰਾਤਿ; ਰਹਾ ਕਰ ਜੋੜੀਐ ॥੧੫॥
I stand before Him, day and night, with my palms pressed together. ||15||
ਕਿਲਵਿਖ ਸਭੇ ਉਤਰਨਿ; ਨੀਤ ਨੀਤ ਗੁਣ ਗਾਉ ॥
All sins are washed away, by continually singing the Lord's Glories.
ਕੋਟਿ ਕਲੇਸਾ ਊਪਜਹਿ; ਨਾਨਕ. ਬਿਸਰੈ ਨਾਉ ॥੧॥
Millions of afflictions are produced, O Nanak, when the Name is forgotten. ||1||
ਨਾਨਕ. ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥
O Nanak, meeting the True Guru, one comes to know the Perfect Way.
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ; ਵਿਚੇ ਹੋਵੈ ਮੁਕਤਿ ॥੨॥
While laughing, playing, dressing and eating, he is liberated. ||2||
ਸੋ ਸਤਿਗੁਰੁ ਧਨੁ ਧੰਨੁ; ਜਿਨਿ ਭਰਮ ਗੜੁ ਤੋੜਿਆ ॥
Blessed, blessed is the True Guru, who has demolished the fortress of doubt.
ਸੋ ਸਤਿਗੁਰੁ ਵਾਹੁ ਵਾਹੁ; ਜਿਨਿ ਹਰਿ ਸਿਉ ਜੋੜਿਆ ॥
Waaho! Waaho! - Hail! Hail! to the True Guru, who has united me with the Lord.
ਨਾਮੁ ਨਿਧਾਨੁ ਅਖੁਟੁ; ਗੁਰੁ ਦੇਇ ਦਾਰੂਓ ॥
The Guru has given me the medicine of the inexhaustible treasure of the Naam.
ਮਹਾ ਰੋਗੁ ਬਿਕਰਾਲ; ਤਿਨੈ ਬਿਦਾਰੂਓ ॥
He has banished the great and terrible disease.
ਪਾਇਆ ਨਾਮੁ ਨਿਧਾਨੁ; ਬਹੁਤੁ ਖਜਾਨਿਆ ॥
I have obtained the great treasure of the wealth of the Naam.
ਜਿਤਾ ਜਨਮੁ ਅਪਾਰੁ; ਆਪੁ ਪਛਾਨਿਆ ॥
I have obtained eternal life, recognizing my own self.
ਮਹਿਮਾ ਕਹੀ ਨ ਜਾਇ; ਗੁਰ ਸਮਰਥ ਦੇਵ ॥
The Glory of the all-powerful Divine Guru cannot be described.
ਗੁਰ ਪਾਰਬ੍ਰਹਮ ਪਰਮੇਸੁਰ; ਅਪਰੰਪਰ ਅਲਖ ਅਭੇਵ ॥੧੬॥
The Guru is the Supreme Lord God, the Transcendent Lord, infinite, unseen and unknowable. ||16||
ਸਲੋਕੁ ਮਃ ੫ ॥
ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥
Make the effort, and you shall live; practicing it, you shall enjoy peace.
ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ. ਉਤਰੀ ਚਿੰਤ ॥੧॥
Meditating, you shall meet God, O Nanak, and your anxiety shall vanish. ||1||
ਸੁਭ ਚਿੰਤਨ ਗੋਬਿੰਦ ਰਮਣ; ਨਿਰਮਲ ਸਾਧੂ ਸੰਗ ॥
Bless me with sublime thoughts, O Lord of the Universe, and contemplation in the immaculate Saadh Sangat, the Company…
ਨਾਨਕ ਨਾਮੁ, ਨ ਵਿਸਰਉ ਇਕ ਘੜੀ; ਕਰਿ ਕਿਰਪਾ ਭਗਵੰਤ ॥੨॥
O Nanak, may I never forget the Naam, the Name of the Lord, for even an instant; be merciful to me, Lord God. ||2||
ਤੇਰਾ ਕੀਤਾ ਹੋਇ; ਤ ਕਾਹੇ ਡਰਪੀਐ ॥
Whatever happens is according to Your Will, so why should I be afraid?
ਜਿਸੁ ਮਿਲਿ ਜਪੀਐ ਨਾਉ; ਤਿਸੁ ਜੀਉ ਅਰਪੀਐ ॥
Meeting Him, I meditate on the Name - I offer my soul to Him.
ਆਇਐ ਚਿਤਿ ਨਿਹਾਲੁ; ਸਾਹਿਬ ਬੇਸੁਮਾਰ ॥
When the Infinite Lord comes to mind, one is enraptured.
ਤਿਸ ਨੋ ਪੋਹੇ ਕਵਣੁ; ਜਿਸੁ ਵਲਿ ਨਿਰੰਕਾਰ ॥
Who can touch one who has the Formless Lord on his side?
ਸਭੁ ਕਿਛੁ ਤਿਸ ਕੈ ਵਸਿ; ਨ ਕੋਈ ਬਾਹਰਾ ॥
Everything is under His control; no one is beyond Him.
ਸੋ ਭਗਤਾ ਮਨਿ ਵੁਠਾ; ਸਚਿ ਸਮਾਹਰਾ ॥
He, the True Lord, dwells in the minds of His devotees.
ਤੇਰੇ ਦਾਸ ਧਿਆਇਨਿ ਤੁਧੁ; ਤੂੰ ਰਖਣ ਵਾਲਿਆ ॥
Your slaves meditate on You; You are the Savior, the Protector Lord.